JALANDHAR WEATHER

ਭਾਰਤ ਅਤੇ ਪਾਕਿਸਤਾਨ ਨੇ ਕੌਂਸਲਰ ਸਮਝੌਤੇ ਤਹਿਤ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ

ਨਵੀਂ ਦਿੱਲੀ, 1 ਜਨਵਰੀ - ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਕੌਂਸਲਰ ਪਹੁੰਚ 'ਤੇ ਦੁਵੱਲੇ ਸਮਝੌਤੇ, 2008 ਦੇ ਉਪਬੰਧਾਂ ਦੇ ਤਹਿਤ ਇਕ ਦੂਜੇ ਦੀ ਹਿਰਾਸਤ ਵਿਚ ਰੱਖੇ ਗਏ ਸਿਵਲ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਹੈ ।  ਇਹ ਆਦਾਨ-ਪ੍ਰਦਾਨ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਡਿਪਲੋਮੈਟਿਕ ਚੈਨਲਾਂ ਰਾਹੀਂ ਇਕੋ ਸਮੇਂ ਹੋਇਆ। ਭਾਰਤ ਨੇ ਆਪਣੀ ਹਿਰਾਸਤ ਵਿਚ 391 ਸਿਵਲ ਕੈਦੀਆਂ ਅਤੇ 33 ਮਛੇਰਿਆਂ ਦੇ ਵੇਰਵੇ ਸਾਂਝੇ ਕੀਤੇ ਜੋ ਪਾਕਿਸਤਾਨੀ ਹਨ ਜਾਂ ਪਾਕਿਸਤਾਨੀ ਮੰਨੇ ਜਾਂਦੇ ਹਨ। ਪਾਕਿਸਤਾਨ ਨੇ ਬਦਲੇ ਵਿਚ 58 ਸਿਵਲ ਕੈਦੀਆਂ ਅਤੇ 199 ਮਛੇਰਿਆਂ ਦੀ ਸੂਚੀ ਪ੍ਰਦਾਨ ਕੀਤੀ ਜੋ ਭਾਰਤੀ ਹਨ ਜਾਂ ਭਾਰਤੀ ਮੰਨੇ ਜਾਂਦੇ ਹਨ।

ਭਾਰਤ ਸਰਕਾਰ ਨੇ ਸਿਵਲ ਕੈਦੀਆਂ ਅਤੇ ਮਛੇਰਿਆਂ, ਉਨ੍ਹਾਂ ਦੀਆਂ ਕਿਸ਼ਤੀਆਂ ਸਮੇਤ, ਅਤੇ ਨਾਲ ਹੀ ਪਾਕਿਸਤਾਨ ਦੀ ਹਿਰਾਸਤ ਵਿਚੋਂ ਲਾਪਤਾ ਭਾਰਤੀ ਰੱਖਿਆ ਕਰਮਚਾਰੀਆਂ ਦੀ ਜਲਦੀ ਰਿਹਾਈ ਅਤੇ ਵਾਪਸੀ ਦੀ ਮੰਗ ਕੀਤੀ। ਨਵੀਂ ਦਿੱਲੀ ਨੇ ਇਸਲਾਮਾਬਾਦ ਨੂੰ 167 ਭਾਰਤੀ ਮਛੇਰਿਆਂ ਅਤੇ ਸਿਵਲ ਕੈਦੀਆਂ ਦੀ ਰਿਹਾਈ ਅਤੇ ਵਾਪਸੀ ਵਿਚ ਤੇਜ਼ੀ ਲਿਆਉਣ ਦੀ ਵੀ ਅਪੀਲ ਕੀਤੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ