ਡਿਊਟੀ ਤੋਂ ਵਾਪਸ ਆ ਰਹੇ ਫ਼ੌਜੀ ਦੀ ਗੱਡੀ ਦਰਖ਼ਤ ਨਾਲ ਵੱਜਣ ਕਾਰਨ ਹੋਈ ਮੌਤ
ਕਪੂਰਥਲਾ, 1 ਜਨਵਰੀ (ਅਮਨਜੋਤ ਸਿੰਘ ਵਾਲੀਆ)-ਮਲਸੀਆਂ-ਤਾਸ਼ਪੁਰ ਰੋਡ 'ਤੇ ਗੱਡੀ ਦਾ ਟਾਇਰ ਫਟ ਕੇ ਇਕ ਦਰਖ਼ਤ ਵਿਚ ਗੱਡੀ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧ ਜਾਣਕਾਰੀ ਦਿੰਦਿਆਂ ਡੱਲਾ ਚੌਕੀ ਦੇ ਇੰਚਾਰਜ ਐਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸ਼ੇਖੂਪੁਰ ਜੋ ਕਿ ਫ਼ੌਜ ਦੀ ਨੌਕਰੀ ਕਰਦਾ ਹੈ ਅਤੇ ਅੱਜ ਰਾਜਸਥਾਨ ਤੋਂ ਆਪਣੀ ਆਲਟੋ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਮਲਸੀਆਂ-ਤਾਸ਼ਪੁਰ ਰੋਡ 'ਤੇ ਉਸ ਦੀ ਗੱਡੀ ਦਾ ਅਚਾਨਕ ਟਾਇਰ ਫਟ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਇਕ ਦਰਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੀ.ਐਨ.ਐਸ. 194 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ |
;
;
;
;
;
;
;
;