ਹਿਮਾਚਲ ਪ੍ਰਦੇਸ਼ : ਕਾਲਜ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਮੁਅੱਤਲ ਕੀਤਾ ਜਾਵੇਗਾ ਪ੍ਰੋਫੈਸਰ ਨੂੰ - ਮੁੱਖ ਮੰਤਰੀ ਸੁੱਖੂ
ਸੋਲਨ (ਹਿਮਾਚਲ ਪ੍ਰਦੇਸ਼):, 3 ਜਨਵਰੀ - ਧਰਮਸ਼ਾਲਾ ਵਿਚ ਇਕ ਕਾਲਜ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੇ ਮਾਮਲੇ ਵਿਚ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਧਰਮਸ਼ਾਲਾ ਮਾਮਲੇ ਵਿਚ ਧੀ ਵਲੋਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ, ਮੈਂ ਫ਼ੈਸਲਾ ਲਿਆ ਹੈ ਕਿ ਜਿਸ ਪ੍ਰੋਫੈਸਰ ਦਾ ਨਾਮ ਉਸ ਨੇ ਬਿਆਨ ਵਿਚ ਲਿਆ ਹੈ, ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸਾਡੀ ਸਰਕਾਰ ਇਸ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ।"
;
;
;
;
;
;
;