ਕੱਥੂਨੰਗਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ
ਜੈਂਤੀਪੁਰ, ਕੱਥੂਨੰਗਲ, (ਭੁਪਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਰੰਧਾਵਾ)-ਪਿੰਡ ਕੱਥੂਨੰਗਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਬ ਦਿਹਾੜਾ ਮਨਾਉਂਦਿਆਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਭਾਈ ਜੋਗਿੰਦਰ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ। ਇਸ ਨਗਰ ਕੀਰਤਨ ਦਾ ਸਮੂਹ ਨਗਰ 'ਚ ਬਣਾਏ ਗਏ ਵੱਖ-ਵੱਖ ਪੜਾਵਾਂ 'ਤੇ ਸ਼ਰਧਾਲੂ ਸੰਗਤਾਂ ਵੱਲੋਂ ਚਾਹ ਦੁੱਧ, ਪਕੌੜੇ, ਫਲ ਤੇ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਾ ਕੇ ਸ਼ਰਧਾਲੂ ਸੰਗਤਾਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਸੁੰਦਰ ਰੁਮਾਲੇ ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ।
ਇਸ ਮੌਕੇ ਸਰਪੰਚ ਜਤਿੰਦਰਪਾਲ ਸਿੰਘ ਸੰਧੂ, ਡਾ. ਸੁਖਵਿੰਦਰ ਸਿੰਘ ਰੰਧਾਵਾ, ਬਖਸ਼ਿੰਦਰ ਸਿੰਘ,ਕਰਤਾਰ ਸਿੰਘ ਪਟਵਾਰੀ, ਪਰਮਜੀਤ ਸਿੰਘ, ਸਾਬ੍ਹੀ ਚੱਕੀ ਵਾਲਾ, ਡਾ. ਰਣਜੀਤ ਸਿੰਘ ਸੋਨੂੰ, ਡਾ. ਮੋਹਨ ਸਿੰਘ, ਮੋਹਿੰਦਰ ਸਿੰਘ ਰੰਧਾਵਾ, ਡਾ. ਰਾਜਪਾਲ ਸਿੰਘ, ਜਸ਼ਨਦੀਪ ਸਿੰਘ ਗਿੱਲ, ਡਾ. ਅਮਰੀਕ ਸਿੰਘ, ਤਰਲੋਚਨ ਸਿੰਘ, ਕੁਲਦੀਪ ਸਿੰਘ ਮਿਸਤਰੀ, ਬਿਕਰਮ ਸਿੰਘ ਗਿੱਲ, ਦਲਬੀਰ ਸਿੰਘ ਨੰਬਰਦਾਰ, ਦਵਿੰਦਰ ਸਿੰਘ ਫੌਜੀ, ਕਰਮ ਸਿੰਘ, ਮਨਦੀਪ ਸਿੰਘ, ਸੋਨੂੰ ਜੇਸੀਬੀ ਵਾਲੇ, ਰਣਜੀਤ ਸਿੰਘ, ਮਲਕੀਤ ਸਿੰਘ, ਇੰਦਰ ਸਿੰਘ, ਰਾਜੂ ਹੱਟੀ ਵਾਲਾ, ਬਿੱਟੂ ਦੋਧੀ, ਦਲਬੀਰ ਸਿੰਘ,ਜਗਦੀਪ ਸਿੰਘ ਫੌਜੀ, ਨਿਰਮਲ ਸਿੰਘ ਮਿੰਟੂ, ਰਣਜੀਤ ਸਿੰਘ ਆਦਿ ਹਾਜ਼ਰ ਸਨ।
;
;
;
;
;
;
;
;
;