ਹਰਦੋਬਥਵਾਲਾ ਦੇ ਨੌਜਵਾਨ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
ਗੁਰਦਾਸਪੁਰ, 4 ਜਨਵਰੀ (ਅਸ਼ੋਕ ਸ਼ਰਮਾ/ਗੁਰਪ੍ਰਤਾਪ ਸਿੰਘ)-ਕਿਹਾ ਜਾਂਦਾ ਹੈ ਕਿ ਜਦੋਂ ਵੀ ਪ੍ਰਮਾਤਮਾ ਕਿਸੇ ਨੂੰ ਕੁਝ ਦਿੰਦਾ ਹੈ, ਉਹ ਉਸ ਨੂੰ ਭਰਪੂਰ ਮਾਤਰਾ ’ਚ ਦਿੰਦਾ ਹੈ। ਇਸੇ ਤਰ੍ਹਾਂ ਦੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਗੁਰਦਾਸਪੁਰ ਦੇ ਇਕ ਨੌਜਵਾਨ ਨੇ 200 ਰੁਪਏ ਦੀ
ਲਾਟਰੀ ਟਿਕਟ ਤੋਂ 1.50 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
ਗੁਰਦਾਸਪੁਰ ਦੇ ਹਰਦੋ ਬਥਵਾਲਾ ਪਿੰਡ ਦੇ ਸੰਦੀਪ ਸਿੰਘ ਰੰਧਾਵਾ ਨੇ ਬੇਦੀ ਲਾਟਰੀ ਸਟਾਲ ਤੋਂ 200 ਰੁਪਏ ਦੀ ਟਿਕਟ ਖ਼ਰੀਦੀ ਸੀ। ਸੰਦੀਪ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਨੂੰ ਖ਼ਰੀਦਦਾਰੀ ਕਰਨ ਲਈ ਬਾਜ਼ਾਰ ਆਇਆ ਸੀ, ਜਿਸ ਤੋਂ ਬਾਅਦ ਉਹ ਬੇਦੀ ਲਾਟਰੀ ਸਟਾਲ ’ਤੇ ਪਹੁੰਚਿਆ, ਜਿੱਥੇ ਬੇਦੀ ਲਾਟਰੀ ਸਟਾਲ ਦੇ ਮਾਲਕ ਮੋਹਨ ਲਾਲ ਨੇ ਉਸ ਨੂੰ ਜ਼ਬਰਦਸਤੀ 200 ਰੁਪਏ ਦੀ ਪੰਜਾਬ ਸਟੇਟ ਡੀਅਰ ਲਾਟਰੀ ਟਿਕਟ ਦਿੱਤੀ, ਜਿਸ ਦਾ ਨਤੀਜਾ ਸ਼ਾਮ 6 ਵਜੇ ਐਲਾਨਿਆ ਜਾਣਾ ਸੀ। ਜਦੋਂ ਉਸ ਨੇ ਸ਼ਾਮ ਨੂੰ ਨਤੀਜਾ ਦੇਖਿਆ ਤਾਂ ਉਹ 1.50 ਕਰੋੜ ਰੁਪਏ ਦਾ ਮਾਲਕ ਬਣ ਗਿਆ ਸੀ। ਉਹ ਆਪਣੇ ਪਰਿਵਾਰ ਨਾਲ ਆਇਆ ਅਤੇ ਬੇਦੀ ਲਾਟਰੀ ਸਟਾਲ ’ਤੇ ਆਪਣੀ ਟਿਕਟ ਜਮ੍ਹਾ ਕਰਵਾਈ। ਉਸ ਨੇ ਕਿਹਾ ਕਿ ਜੋ ਵੀ ਲੋੜਵੰਦ ਉਸ ਦੇ ਘਰ ਆਉਂਦਾ ਹੈ, ਉਸ ਨੂੰ ਕਦੇ ਵੀ ਖ਼ਾਲੀ ਹੱਥ ਨਹੀਂ ਭੇਜਿਆ ਜਾਵੇਗਾ।
;
;
;
;
;
;
;
;
;