ਰਾਸ਼ਟਰਮੰਡਲ 2030 ਤੋਂ ਬਾਅਦ ਭਾਰਤ ਦਾ ਟੀਚਾ ਗੁਜਰਾਤ 'ਚ 2036 ਓਲੰਪਿਕ ਦੀ ਮੇਜ਼ਬਾਨੀ ਕਰਨਾ : ਜੈ ਸ਼ਾਹ
ਸੂਰਤ, 4 ਜਨਵਰੀ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ 2030 ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਭਾਰਤ ਦਾ ਉਦੇਸ਼ 2036 'ਚ ਓਲੰਪਿਕ ਖੇਡਾਂ ਨੂੰ ਗੁਜਰਾਤ 'ਚ ਲਿਆਉਣਾ ਹੈ ਅਤੇ 100 ਤਗਮੇ ਜਿੱਤਣ ਦਾ ਟੀਚਾ ਰੱਖਿਆ ਹੈ।
ਸ਼ਾਹ ਨੇ ਅੱਗੇ ਕਿਹਾ ਕਿ ਸੂਰਤ ਵਿਚ ਡਾ. ਹੇਡਗੇਵਾਰ ਸੇਵਾ ਸਮ੍ਰਿਤੀ ਸੇਵਾ ਸਮਿਤੀ ਦੁਆਰਾ ਆਯੋਜਿਤ 'ਰਨ ਫਾਰ ਗਰਲ ਚਾਈਲਡ' ਮੈਰਾਥਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਨੂੰ ਗੁਜਰਾਤ ਵਿਚ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ। "ਰਾਸ਼ਟਰਮੰਡਲ 2030 ਤੋਂ ਬਾਅਦ ਅਸੀਂ ਇੱਥੇ 2036 ਵਿਚ ਓਲੰਪਿਕ ਦੀ ਮੇਜ਼ਬਾਨੀ ਕਰਨ ਦਾ ਟੀਚਾ ਰੱਖ ਰਹੇ ਹਾਂ।"
ਪੈਰਿਸ ਓਲੰਪਿਕ 2024 ਵਿਚ ਭਾਰਤ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਨੇ 8 ਤਗਮੇ ਜਿੱਤੇ ਸਨ, 2036 ਦਾ ਟੀਚਾ ਘੱਟੋ-ਘੱਟ 100 ਤਗਮੇ ਹੋਣੇ ਚਾਹੀਦੇ ਹਨ, ਜਿਸ ਵਿਚ ਗੁਜਰਾਤ ਨੇ ਉਨ੍ਹਾਂ ਵਿਚੋਂ 10 ਦਾ ਯੋਗਦਾਨ ਪਾਇਆ ਹੈ। ਉਸਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮਹਿਲਾ ਐਥਲੀਟ ਇਨ੍ਹਾਂ ਵਿਚੋਂ ਘੱਟੋ-ਘੱਟ ਦੋ ਤਗਮੇ ਜਿੱਤਣਗੀਆਂ।
ਸ਼ਾਹ ਨੇ ਬਾਰਬਾਡੋਸ ਵਿਚ 2024 ਦੇ ਟੀ-20 ਵਿਸ਼ਵ ਕੱਪ ਅਤੇ 2025 ਦੀ ਚੈਂਪੀਅਨਜ਼ ਟਰਾਫੀ ਵਿਚ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਸਫਲਤਾ ਦੀ ਵੀ ਪ੍ਰਸ਼ੰਸਾ ਕੀਤੀ। ਮਹਿਲਾ ਖੇਡਾਂ ਦੇ ਵੱਧਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਮਾਪੇ ਅਕਸਰ ਆਪਣੇ ਪੁੱਤਰਾਂ ਨੂੰ ਵਿਰਾਟ ਕੋਹਲੀ ਵਰਗਾ ਬਣਾਉਣ ਦੀ ਇੱਛਾ ਪ੍ਰਗਟ ਕਰਦੇ ਸਨ, ਪਰ ਹੁਣ ਬਹੁਤ ਸਾਰੇ ਲੋਕ ਆਪਣੀਆਂ ਧੀਆਂ ਨੂੰ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਵਰਗੇ ਕ੍ਰਿਕਟਰ ਵਰਗੇ ਕ੍ਰਿਕਟਰ ਬਣਾਉਣ ਦੀ ਇੱਛਾ ਰੱਖਦੇ ਹਨ।
;
;
;
;
;
;
;
;
;