ਰੂਸ ਯੁਕਰੇਨ ਜੰਗ ਦੌਰਾਨ ਜਾਨ ਗੁਆਉਣ ਵਾਲੇ ਗੁਰਾਇਆ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਘਰ
ਗੁਰਾਇਆ (ਜਲੰਧਰ), 3ਜਨਵਰੀ (ਬਲਵਿੰਦਰ ਸਿੰਘ) - ਇੱਥੇ ਦਾ ਨੌਜਵਾਨ ਲੜਕਾ ਰੂਸ ਅਤੇ ਯੁਕਰੇਨ ਵਿਚਕਾਰ ਜੰਗ ਦੀ ਭੇਟ ਚੜ ਗਿਆ ਹੈ। ਇੱਥੋਂ ਦਾ ਰਹਿਣ ਵਾਲਾ ਮਨਦੀਪ ਕੁਮਾਰ, ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ, ਰੁਜ਼ਗਾਰ ਦੀ ਭਾਲ ਵਿਚ ਰੂਸ ਗਿਆ ਸੀ ਜਿੱਥੇ ਉਸ ਨੂੰ ਜ਼ਬਰਦਸਤੀ ਰੂਸੀ ਫ਼ੌਜ ਵਿਚ ਭਰਤੀ ਕਰ ਲਿਆ ਗਿਆ ਸੀ। ਮਨਦੀਪ ਦੇ ਭਰਾ ਜਗਦੀਪ ਨੇ ਇਹ ਮਾਮਲਾ ਸਰਕਾਰ ਕੋਲ ਉਠਾਇਆ। ਉਹ ਲੰਬੇ ਸਮੇਂ ਤੋਂ ਸ਼ੰਕਾ ਕਰ ਰਿਹਾ ਸੀ ਕਿ ਉਸ ਦਾ ਭਰਾ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਿਆ ਹੈ। ਮਨਦੀਪ ਦੀ ਰੂਸੀ ਫ਼ੌਜ ਵਿਚ ਮੌਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਪਸਰ ਗਿਆ। ਮਨਦੀਪ ਦੀ ਲਾਸ਼ ਦੁਪਹਿਰ 1 ਵਜੇ ਰੂਸ ਤੋਂ ਭਾਰਤ ਪਹੁੰਚੀ ਹੈ। ਮਨਦੀਪ ਦਾ ਭਰਾ ਜਗਦੀਪ ਦਿੱਲੀ ਤੋਂ ਲਾਸ਼ ਲੈ ਕੇ ਗੁਰਾਇਆ ਪੁੱਜ ਰਿਹਾ ਹੈ। ਲਾਸ਼ ਦੇ ਪੁੱਜਣ 'ਤੇ ਸੰਸਕਾਰ ਕੀਤਾ ਜਾਵੇਗਾ।
;
;
;
;
;
;
;