JALANDHAR WEATHER

ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

ਮੁੰਬਈ, 3 ਜਨਵਰੀ - 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਅੱਜ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਗਿਆ। ਸ਼ੁਭਮਨ ਗਿੱਲ ਕਪਤਾਨ ਵਜੋਂ ਵਾਪਸੀ ਕਰਨਗੇ, ਜਦੋਂ ਕਿ ਸ਼੍ਰੇਅਸ ਅਈਅਰ ਉਪ-ਕਪਤਾਨ ਹੋਣਗੇ। ਹਾਲਾਂਕਿ, ਬੀਸੀਸੀਆਈ ਨੇ ਸਪੱਸ਼ਟ ਕੀਤਾ ਹੈ ਕਿ ਅਈਅਰ ਸੈਂਟਰ ਆਫ਼ ਐਕਸੀਲੈਂਸ ਤੋਂ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਖੇਡਣ ਦੇ ਯੋਗ ਹੋਣਗੇ।
ਨਵੇਂ ਸਾਲ ਦੀ ਸ਼ੁਰੂਆਤ ਮੌਕੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ਾਸ ਗੱਲ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਮੈਦਾਨ 'ਤੇ ਵਾਪਸ ਆਉਣਗੇ। ਦੋਵਾਂ ਨੇ ਹਾਲ ਹੀ ਵਿਚ ਦੱਖਣੀ ਅਫ਼ਰੀਕਾ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹੁਣ, ਉਹ ਇਕ ਵਾਰ ਫਿਰ ਤੋਂ ਮੈਦਾਨ 'ਤੇ ਵਾਪਸ ਨਜ਼ਰ ਆਉਣਗੇ।ਨੌਜਵਾਨ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੂੰ ਟੀਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਹੈ।ਮੁਹੰਮਦ ਸਿਰਾਜ ਦੀ ਟੀਮ ਵਿਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ੀ ਲਈ, ਚੋਣ ਕਮੇਟੀ ਨੇ ਸਿਰਾਜ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ ਅਤੇ ਪ੍ਰਸਿਧ ਕ੍ਰਿਸ਼ਨਾ 'ਤੇ ਭਰੋਸਾ ਪ੍ਰਗਟ ਕੀਤਾ ਹੈ।ਕੁਲਦੀਪ ਯਾਦਵ ਸਪਿੰਨ ਹਮਲੇ ਦੀ ਅਗਵਾਈ ਕਰਨਗੇ, ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਉਨ੍ਹਾਂ ਦਾ ਸਾਥ ਦੇਣਗੇ। ਨਿਤੀਸ਼ ਕੁਮਾਰ ਰੈਡੀ ਨੂੰ ਵੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ 11 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਵਡੋਦਰਾ ਵਿਚ ਖੇਡਿਆ ਜਾਵੇਗਾ। ਦੂਜਾ ਮੈਚ 14 ਜਨਵਰੀ ਨੂੰ ਰਾਜਕੋਟ ਵਿਚ ਖੇਡਿਆ ਜਾਵੇਗਾ, ਜਦੋਂ ਕਿ ਤੀਜਾ ਮੈਚ 18 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੋਵੇਂ ਟੀਮਾਂ ਪੰਜ ਮੈਚਾਂ ਦੀ ਟੀ-20 ਲੜੀ ਖੇਡਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ