JALANDHAR WEATHER

ਪਾਕਿਸਤਾਨ ਵਾਹਗਾ 'ਤੇ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ

ਅਟਾਰੀ ਸਰਹੱਦ, 5 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ਸਮੇਂ ਸਿੱਖ ਸ਼ਰਧਾਲੂਆਂ ਦੇ ਜੱਥੇ 'ਚੋਂ ਭੱਜ ਕੇ ਨਿਕਾਹ ਕਰਾਉਣ ਵਾਲੀ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਅੱਜ ਪਾਕਿਸਤਾਨ ਸਰਕਾਰ ਵਲੋਂ ਵਾਪਸ ਉਸ ਦੇ ਵਤਨ ਭਾਰਤ ਭੇਜਿਆ ਜਾ ਰਿਹਾ ਹੈ। ਸ੍ਰੀ ਨਨਕਾਣਾ ਸਾਹਿਬ ਦੇ ਥਾਣਾ ਸਦਰ ਦੀ ਪੁਲਿਸ ਉਥੋਂ ਲੈ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਪੁੱਜ ਗਈ ਹੈ। ਪਾਕਿਸਤਾਨ ਵਾਹਗਾ ਵਿਖੇ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਲਿਆਉਣ ਸਮੇਂ ਦੀ ਵੀਡੀਓ ਤੇ ਫੋਟੋ ਪਾਕਿਸਤਾਨ ਵਾਲੇ ਪਾਸਿਓਂ ਜਾਰੀ ਹੋ ਗਈ ਹੈ।

ਇੱਥੇ ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਅੰਦਰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਭੱਜਣ ਤੋਂ ਬਾਅਦ ਨਿਕਾਹ ਤੱਕ ਜਿੰਨੇ ਦਿਨ ਵੀ ਉਹ ਪਾਕਿਸਤਾਨ ਵਿਖੇ ਗੈਰ-ਕਾਨੂੰਨੀ ਢੰਗ ਨਾਲ ਓਵਰ ਸਟੇਅ ਕਰਕੇ ਰਹੀ ਹੈ, ਉਸ ਦੀ ਰੋਜ਼ਾਨਾ ਦੀ ਪਲੰਟੀ 40 ਰੁਪਏ ਪ੍ਰਤੀ ਦਿਨ ਵੀ ਉਸ ਨੂੰ ਪਾਕਿਸਤਾਨ ਦੀ ਇਮੀਗ੍ਰੇਸ਼ਨ ਵਿਖੇ ਪੈਸੇ ਜਮਾ ਕਰਾਉਣ ਉਪਰੰਤ ਹੀ ਭਾਰਤ ਨੂੰ ਸੌਂਪੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ