ਪਠਾਨਕੋਟ ਪੁਲਿਸ ਵਲੋਂ ਪਾਕਿਸਤਾਨ ਨੂੰ ਸੂਚਨਾ ਦੇਣ ਵਾਲਾ ਨਾਬਾਲਿਗ ਜਾਸੂਸ ਗ੍ਰਿਫਤਾਰ
ਪਠਾਨਕੋਟ, 5 ਜਨਵਰੀ (ਵਿਨੋਦ)- ਪਠਾਨਕੋਟ ਪੁਲਿਸ ਵਲੋਂ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਸੂਚਨਾ ਦੇਣ ਦੇ ਦੋਸ਼ ਵਿਚ ਇਕ ਨਾਬਾਲਿਗ ਜਾਸੂਸ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਪਠਾਨਕੋਟ ਪੁਲਿਸ ਵਲੋਂ ਖੂਫੀਆ ਸੂਚਨਾ ਦੇ ਆਧਾਰ ਉਤੇ ਇਕ ਅਜਿਹੇ ਨਾਬਾਲਿਗ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਉਮਰ ਲਗਭਗ 14 ਸਾਲ ਹੈ ਅਤੇ ਉਹ ਇਕ ਸਾਲ ਤੋਂ ਪਾਕਿਸਤਾਨ ਨੂੰ ਮੋਬਾਇਲ ਰਾਹੀਂ ਸੂਚਨਾ ਭੇਜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੋਸ਼ਲ ਨੈਟਵਰਕ ਦੇ ਰਾਹੀਂ ਇਹ ਬੱਚਾ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕ ਵਿਚ ਆਇਆ ਅਤੇ ਉਨ੍ਹਾਂ ਵੱਲੋਂ ਇਸ ਬੱਚੇ ਦਾ ਮਿਸਯੂਜ਼ ਕਰਕੇ ਇਸ ਨੂੰ ਹਥਿਆਰਾਂ ਅਤੇ ਹੋਰ ਚੀਜ਼ਾਂ ਦਾ ਲਾਲਚ ਦੇ ਕੇ ਇਸ ਕੋਲੋਂ ਮਹੱਤਵਪੂਰਨ ਸੂਚਨਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਸ ਬੱਚੇ ਦੇ ਪਿਤਾ ਨਹੀਂ ਹਨ, ਇਸ ਬੱਚੇ ਨੂੰ ਸ਼ੱਕ ਸੀ ਕਿ ਇਸ ਦੇ ਪਿਤਾ ਦਾ ਕਤਲ ਹੋਇਆ ਹੈ ਜਿਸ ਦੇ ਚਲਦੇ ਇਹ ਇਹ ਕੁਝ ਹੋਰ ਤਰ੍ਹਾਂ ਦਾ ਸਮਝਦਾ ਸੀ, ਪਰ ਪੁਲਿਸ ਜਾਂਚ ਵਿਚ ਕਤਲ ਦਾ ਮਾਮਲਾ ਸਾਹਮਣੇ ਨਹੀਂ ਆਇਆ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀਆਂ ਏਜੰਸੀਆਂ ਵਲੋਂ ਇਸ ਬੱਚੇ ਦੀ ਵਰਤੋਂ ਕਰਕੇ ਕਈ ਮਹੱਤਵਪੂਰਨ ਵੀਡੀਓ, ਅਤੇ ਹੋਰ ਸੂਚਨਾਵਾਂ ਪ੍ਰਾਪਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਪਿੱਛੇ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਸ ਤਰ੍ਹਾਂ ਦੇ ਕਈ ਹੋਰ ਬੱਚੇ ਜਾਂ ਲੋਕ ਵੀ ਜੋ ਬਾਰਡਰ ਏਰੀਏ ਦੇ ਹਨ, ਜੋ ਕਿ ਪਾਕਿਸਤਾਨ ਦੇ ਏਜੰਸੀਆਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਸਬੰਧੀ ਸੂਚਨਾ ਸੰਬੰਧਿਤ ਐਸਐਸਪੀ ਨੂੰ ਭੇਜ ਦਿੱਤੀ ਗਈ ਹੈ।
;
;
;
;
;
;
;
;
;