ਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣੇ ਹੋਣਗੇ ਸਾਰੇ ਵਿਸ਼ਵ ਕੱਪ ਮੈਚ- ਆਈ.ਸੀ.ਸੀ.
ਬੈਂਗਲੁਰੂ, 7 ਜਨਵਰੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਟੀ 20 ਵਿਸ਼ਵ ਕੱਪ ਸਥਾਨ ਨੂੰ ਤਬਦੀਲ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਕੌੰਸਲ ਨੇ ਸਪੱਸ਼ਟ ਕੀਤਾ ਹੈ ਕਿ ਬੰਗਲਾਦੇਸ਼ ਨੂੰ ਆਪਣੇ ਸਾਰੇ ਲੀਗ ਮੈਚ ਭਾਰਤ ਵਿਚ ਖੇਡਣੇ ਹੋਣਗੇ, ਨਹੀਂ ਤਾਂ ਉਹ ਅੰਕ ਗੁਆ ਦੇਵੇਗਾ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁਸਤਫਿਜ਼ੁਰ ਰਹਿਮਾਨ ਨੂੰ ਆਈ.ਪੀ.ਐਲ. ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿਚ ਟੀ 20 ਵਿਸ਼ਵ ਕੱਪ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਈ.ਸੀ.ਸੀ. ਨੂੰ ਮੈਚਾਂ ਨੂੰ ਸ੍ਰੀਲੰਕਾ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ।
ਜਾਣਕਾਰੀ ਅਨੁਸਾਰ ਆਈ.ਸੀ.ਸੀ. ਪ੍ਰਧਾਨ ਜੈ ਸ਼ਾਹ ਅਤੇ ਕਈ ਹੋਰ ਅਧਿਕਾਰੀ ਮੰਗਲਵਾਰ ਨੂੰ ਮੁੰਬਈ ਵਿਚ ਸਨ। ਉਨ੍ਹਾਂ ਨੇ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਅਤੇ ਫਿਰ ਬੰਗਲਾਦੇਸ਼ ਕ੍ਰਿਕਟ ਬੋਰਡ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ।
ਆਈ.ਸੀ.ਸੀ. ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਬੰਗਲਾਦੇਸ਼ ਨੂੰ ਵਿਸ਼ਵ ਕੱਪ ਮੈਚ ਭਾਰਤ ਵਿਚ ਖੇਡਣੇ ਹੋਣਗੇ।
;
;
;
;
;
;
;
;