ਤੁਰਕਮਾਨ ਗੇਟ ਮਾਮਲਾ - ਦਿੱਲੀ ਪੁਲਿਸ ਨੇ ਪੱਥਰਬਾਜ਼ੀ ਦੀ ਘਟਨਾ ਦੇ ਸੰਬੰਧ ਵਿਚ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 7 ਜਨਵਰੀ (ਏਐਨਆਈ): ਦਿੱਲੀ ਪੁਲਿਸ ਕਿਹਾ ਕਿ ਤੁਰਕਮਾਨ ਗੇਟ ਵਿਖੇ ਫੈਜ਼-ਏ-ਇਲਾਹੀ ਮਸਜਿਦ ਨੇੜੇ ਪੱਥਰਬਾਜ਼ੀ ਦੀ ਘਟਨਾ ਦੇ ਸੰਬੰਧ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਐਮ.ਸੀ.ਡੀ. ਨੇ ਢਾਹੁਣ ਦੀ ਮੁਹਿੰਮ ਚਲਾਈ ਸੀ। ਦਿੱਲੀ ਪੁਲਿਸ ਦੇ ਇਕ ਅਧਿਕਾਰਤ ਬਿਆਨ ਦੇ ਅਨੁਸਾਰ, 7 ਜਨਵਰੀ ਦੀ ਸਵੇਰ ਨੂੰ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ, ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਨੇ ਦਿੱਲੀ ਦੇ ਰਾਮਲੀਲਾ ਮੈਦਾਨ ਨੇੜੇ ਤੁਰਕਮਾਨ ਗੇਟ ਵਿਖੇ ਫੈਜ਼-ਏ-ਇਲਾਹੀ ਮਸਜਿਦ ਦੇ ਨੇੜੇ ਕਬਜ਼ੇ ਵਾਲੇ ਖੇਤਰ ਵਿਚ ਢਾਹੁਣ ਦੀ ਮੁਹਿੰਮ ਚਲਾਈ। ਢਾਹੁਣ ਦੀ ਮੁਹਿੰਮ ਤੋਂ ਪਹਿਲਾਂ, ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਮਨ ਕਮੇਟੀ ਦੇ ਮੈਂਬਰਾਂ ਅਤੇ ਹੋਰ ਸਥਾਨਕ ਹਿੱਸੇਦਾਰਾਂ ਨਾਲ ਕਈ ਤਾਲਮੇਲ ਮੀਟਿੰਗਾਂ ਕੀਤੀਆਂ ਗਈਆਂ ਸਨ। ਸੈਂਟਰਲ ਰੇਂਜ ਦੇ ਸੰਯੁਕਤ ਪੁਲਿਸ ਕਮਿਸ਼ਨਰ, ਮਧੁਰ ਵਰਮਾ ਦੇ ਅਨੁਸਾਰ, ਹਰ ਸੰਭਵ ਰੋਕਥਾਮ ਅਤੇ ਵਿਸ਼ਵਾਸ-ਨਿਰਮਾਣ ਉਪਾਅ ਕੀਤੇ ਗਏ ਸਨ।
ਪਰ ਢਾਹੁਣ ਦੀ ਮੁਹਿੰਮ ਸ਼ੁਰੂ ਹੋਣ ਤੋਂ ਤੁਰੰਤ ਬਾਅਦ, ਲਗਭਗ 25-30 ਲੋਕਾਂ ਨੇ ਪੁਲਿਸ ਅਤੇ ਐਮ.ਸੀ.ਡੀ. ਅਧਿਕਾਰੀਆਂ 'ਤੇ ਪੱਥਰਬਾਜ਼ੀ ਕੀਤੀ ਜੋ ਅਦਾਲਤ ਦੇ ਹੁਕਮਾਂ ਅਨੁਸਾਰ ਗੈਰ-ਕਾਨੂੰਨੀ ਕਬਜ਼ੇ ਢਾਹੁਣ ਲਈ ਜੇ.ਸੀ.ਬੀ. ਲੈ ਕੇ ਤੁਰਕਮਾਨ ਗੇਟ 'ਤੇ ਪਹੁੰਚੇ ਸਨ। ਨਤੀਜੇ ਵਜੋਂ, ਇਸ ਘਟਨਾ ਵਿਚ 5 ਪੁਲਿਸ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.), ਸੈਂਟਰਲ ਡਿਸਟ੍ਰਿਕਟ, ਨਿਧਿਨ ਵਾਲਸਨ ਦੇ ਅਨੁਸਾਰ, ਪੁਲਿਸ ਕਰਮਚਾਰੀਆਂ ਦਾ ਨੇੜਲੇ ਹਸਪਤਾਲ ਵਿਚ ਇਲਾਜ ਕੀਤਾ ਗਿਆ।
;
;
;
;
;
;
;