ਬੰਗਲਾਦੇਸ਼: ਚੋਰੀ ਦੇ ਸ਼ੱਕ ਵਿਚ ਭੀੜ ਨੇ ਕੀਤਾ ਪਿੱਛਾ, ਹਿੰਦੂ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਮੌਤ
ਢਾਕਾ, 7 ਜਨਵਰੀ- ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਬੇ-ਰੋਕ ਜਾਰੀ ਹੈ। ਹਿੰਦੂਆਂ ਵਿਰੁੱਧ ਹਿੰਸਾ ਦੀ ਤਾਜ਼ਾ ਘਟਨਾ ਨੌਗਾਓਂ ਜ਼ਿਲ੍ਹੇ ਦੇ ਮਹਾਦੇਵਪੁਰ ਖੇਤਰ ਵਿਚ ਵਾਪਰੀ। ਚੋਰੀ ਦੇ ਸ਼ੱਕ ਵਿਚ ਪਿੱਛਾ ਕਰ ਰਹੀ ਭੀੜ ਤੋਂ ਬਚਣ ਲਈ ਇਕ ਹਿੰਦੂ ਵਿਅਕਤੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਨੌਜਵਾਨ ਡੁੱਬ ਗਿਆ। ਪੀੜਤ ਦੀ ਪਛਾਣ ਭੰਡਾਰਪੁਰ ਪਿੰਡ ਦੇ ਮਿਥੁਨ ਸਰਕਾਰ ਵਜੋਂ ਹੋਈ ਹੈ। ਪੁਲਿਸ ਨੇ ਉਸ ਦੀ ਲਾਸ਼ ਬਰਾਮਦ ਕੀਤੀ।
ਦੱਸ ਦੇਈਏ ਕਿ ਪਿਛਲੇ 48 ਘੰਟਿਆਂ ਵਿਚ ਬੰਗਲਾਦੇਸ਼ ਵਿਚ ਕਿਸੇ ਹਿੰਦੂ ਦਾ ਇਹ ਤੀਜਾ ਕਤਲ ਹੈ। ਪਿਛਲੇ 18 ਦਿਨਾਂ ਵਿਚ ਸੱਤ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ ਹੈ। ਸਥਾਨਕ ਰਿਪੋਰਟਾਂ ਅਨੁਸਾਰ ਇਕ ਭੜਕੀਲੀ ਭੀੜ ਨੇ ਚੋਰੀ ਦੇ ਸ਼ੱਕ ਵਿਚ ਮਿਥੁਨ ਸਰਕਾਰ ਦਾ ਪਿੱਛਾ ਕੀਤਾ। ਭੀੜ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਉਹ ਡੁੱਬ ਗਿਆ। ਕੁਝ ਸਮੇਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸਦੀ ਲਾਸ਼ ਬਰਾਮਦ ਕੀਤੀ। ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਮਿਥੁਨ ਕਿਸੇ ਚੋਰੀ ਵਿਚ ਸ਼ਾਮਿਲ ਸੀ ਜਾਂ ਨਹੀਂ।
;
;
;
;
;
;
;
;