ਨਸ਼ਾ ਤਸਕਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ
ਤਰਨ ਤਾਰਨ, 7 ਜਨਵਰੀ (ਹਰਿੰਦਰ ਸਿੰਘ)- ਅੱਜ ਤੜ੍ਹਕਸਾਰ ਤਰਨ ਤਾਰਨ ਪੁਲਿਸ ਦੇ ਏ.ਐਸ.ਆਈ. ਕ੍ਰਿਪਾਲ ਸਿੰਘ ਦੇ ਅਧਾਰਿਤ ਪੁਲਿਸ ਪਾਰਟੀ ਨੇ ਇਕ ਸ਼ੱਕੀ ਫਾਰਚੂਨਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਾਰਚੂਨਰ ਵਿਚ ਸਵਾਰ ਇਕ ਵਿਅਕਤੀ ਨੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਦੌਰਾਨ ਫਾਰਚੂਨਰ ਸਵਾਰ ਇਕ ਵਿਅਕਤੀ ਦੀ ਲੱਤ ਵਿਚ ਗੋਲੀ ਲੱਗੀ, ਜਿਸ ਨੂੰ ਜਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖਲ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਡੀ. ਜਗਜੀਤ ਸਿੰਘ ਨੇ ਦੱਸਿਆ ਕਿ ਤੜਕਸਾਰ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੇ ਇਕ ਫਾਰਚੂਨਰ ਗੱਡੀ ਨੂੰ ਰੁਕਣ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਵਲੌਂ ਜਵਾਬੀ ਕਾਰਵਾਈ ਦੌਰਾਨ ਚਲਾਈ ਗੋਲੀ ਦੌਰਾਨ ਅਵਤਾਰ ਸਿੰਘ ਬਾਬਾ ਵਾਸੀ ਸੁਰ ਸਿੰਘ ਜ਼ਖ਼ਮੀ ਹੋ ਗਿਆ। ਜਿਸ ਕੋਲੋਂ ਪੁਲਿਸ ਨੇ 770 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਦਕਿ ਕਾਰ ਵਿਚ ਸਵਾਰ ਦੂਸਰੇ ਵਿਅਕਤੀ, ਜਿਸ ਦੀ ਪਛਾਣ ਜੱਜਪ੍ਰੀਤ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ, ਕੋਲੋਂ 59000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਸੰਬੰਧ ਵਿਚ ਥਾਣਾ ਸਿਟੀ ਵਿਖੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
;
;
;
;
;
;
;