JALANDHAR WEATHER

ਮਹਿਲ ਕਲਾਂ ਵਿਖੇ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਹਿਲ ਕਲਾਂ, 5 ਜਨਵਰੀ (ਅਵਤਾਰ ਸਿੰਘ ਅਣਖੀ)- ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਮਹਿਲ ਕਲਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।

ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਗਿਆਨੀ ਕਰਮ ਸਿੰਘ ਆਸਟ੍ਰੇਲੀਆ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਲਗੀਧਰ ਪਾਤਿਸ਼ਾਹ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਅਰਦਾਸ ਉਪਰੰਤ ਆਰੰਭ ਹੋ ਕੇ ਨਗਰ ਕੀਰਤਨ ਪੜਾਅ ਵਾਰ ਹੁੰਦਾ ਹੋਇਆ ਮੁੱਖ ਮਾਰਗ ਬੱਸ ਸਟੈਂਡ ਉਪਰ ਪਹੁੰਚਣ ਉਤੇ ਦੁਕਾਨਦਾਰ ਯੂਨੀਅਨ, ਸਮੂਹ ਦੁਕਾਨਦਾਰ ਭਾਈਚਾਰੇ ਅਤੇ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਭਰਵਾਂ ਸੁਆਗਤ ਕਰਦਿਆਂ ਐਨ. ਆਰ. ਆਈ. ਜਗਦੀਪ ਸਿੰਘ ਅਣਖੀ, ਬੀਬੀ ਰਮਨਦੀਪ ਕੌਰ, ਕਾਕਾ ਹਰਜਾਪ ਸਿੰਘ ਆਸਟ੍ਰੇਲੀਆ ਦੇ ਉੱਦਮ ਸਦਕਾ ਗੁਰਪ੍ਰੀਤ ਸਿੰਘ ਅਣਖੀ, ਅਰੁਣ ਕੁਮਾਰ ਬਾਂਸਲ, ਇਕਬਾਲ ਸਿੰਘ ਹੈਪੀ ਦੀ ਅਗਵਾਈ ਹੇਠ ਪੰਜ ਪਿਆਰੇ ਸਾਹਿਬਾਨ, ਰਾਗੀ ਜਥਿਆਂ, ਪ੍ਰਬੰਧਕਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ।

ਸ਼ਾਮਲ ਸੰਗਤਾਂ ਲਈ ਥਾਂ ਥਾਂ ਮਠਿਆਈਆਂ, ਵੱਖ-ਵੱਖ ਪ੍ਰਕਾਰ ਦੇ ਲੰਗਰ ਅਟੁੱਟ ਵਰਤਾਏ ਗਏ। ਇਸ ਸਮੇਂ ਮੈਂਬਰ ਜ਼ਿਲਾ ਪ੍ਰੀਸ਼ਦ ਕੁਲਦੀਪ ਕੌਰ ਖੜਕੇ ਕੇ, ਸਰਪੰਚ ਕਿਰਨਾ ਰਾਣੀ ਬਾਂਸਲ, ਸਰਪੰਚ ਸਰਬਜੀਤ ਸਿੰਘ ਸੰਭੂ, ਪ੍ਰਧਾਨ ਗਗਨ ਸਰਾਂ, ਪ੍ਰੇਮ ਪਾਸੀ, ਮਨਦੀਪ ਕੌਸ਼ਲ, ਜਗਦੀਸ਼ ਪੰਨੂ, ਰਾਹੁਲ ਕੌਂਸਲ, ਗੂਗਨ ਕੁਮਾਰ, ਪ੍ਰਧਾਨ ਬੁੱਧ ਸਿੰਘ ਕਲਸੀ, ਜਰਨੈਲ ਸਿੰਘ ਮਠਾੜੂ, ਨਰਿੰਦਰ ਸੋਹਲ, ਭਾਜਪਾ ਆਗੂ ਸੁਰਿੰਦਰ ਕਾਲਾ, ਭਾਈ ਮਲਕੀਤ ਸਿੰਘ, ਭਾਈ ਨਿੱਕਾ ਸਿੰਘ, ਬੀਬੀ ਸੁਰਿੰਦਰ ਕੌਰ, ਪ੍ਰੀਤਮ ਸਿੰਘ ਕੈਲਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸ ਸਮੇ ਕਵੀਸ਼ਰ ਉਜਾਗਰ ਸਿੰਘ ਲੋਪੋ ਆਦਿ ਜਥਿਆਂ ਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਪ੍ਰਸੰਗ ਪੇਸ਼ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ