JALANDHAR WEATHER

ਪਾਕਿਸਤਾਨ ਵਿਚ ਫਿਰ ਰੁਕੀ ਸਰਬਜੀਤ ਕੌਰ, ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਆਉਣ ਦੀ ਨਹੀਂ ਦਿੱਤੀ ਇਜਾਜ਼ਤ

ਅਟਾਰੀ ਸਰਹੱਦ-(ਅੰਮ੍ਰਿਤਸਰ)-5 ਜਨਵਰੀ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ਸਮੇਂ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਭੱਜ ਕੇ ਨਿਕਾਹ ਕਰਾਉਣ ਵਾਲੀ ਭਾਰਤੀ ਮਹਿਲਾ ਸਰਬਜੀਤ ਕੌਰ ਜਿਸ ਨੂੰ ਕਿ ਅੱਜ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਉਸ ਦੇ ਵਤਨ ਭਾਰਤ ਭੇਜਣ ਲਈ ਸ੍ਰੀ ਨਨਕਾਣਾ ਸਾਹਿਬ ਦੇ ਥਾਣਾ ਸਦਰ ਦੀ ਪੁਲਿਸ ਉਥੋਂ ਲੈ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਪੁੱਜ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਹੁਣ ਭਾਰਤੀ ਔਰਤ ਸਰਬਜੀਤ ਕੌਰ, ਜਿਸ ਨੇ ਪਾਕਿਸਤਾਨ ਵਿਖੇ ਧਰਮ ਤਬਦੀਲ ਕਰਕੇ ਨਿਕਾਹ ਕਰਵਾ ਲਿਆ ਸੀ, ਉਸ ਵਲੋਂ ਲਾਹੌਰ ਹਾਈਕੋਰਟ ਵਿਖੇ ਪਾਕਿਸਤਾਨ ਅੰਦਰ ਰਹਿਣ ਲਈ ਪਨਾਹ ਵੀ ਮੰਗੀ ਗਈ ਹੈ। ਜਿਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ।
ਇਸੇ ਸਬੰਧ ਵਿਚ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਰਬਜੀਤ ਕੌਰ ਨੂੰ ਉਸਦੇ ਵਤਨ ਭਾਰਤ ਭੇਜਣ ਉਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਗ੍ਰਹਿ ਵਿਭਾਗ ਨੇ ਦੱਸਿਆ ਕਿ ਭਾਰਤੀ ਮਹਿਲਾ ਜੋ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਆਈ ਸੀ, ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕਰਕੇ ਨਿਕਾਹ ਕਰ ਲਿਆ ਸੀ, ਜਿਸਦਾ ਕੇਸ ਲਾਹੌਰ ਹਾਈਕੋਰਟ ਵਿਖੇ ਚੱਲ ਰਿਹਾ ਹੈ, ਇਸ ਦੇ ਵਿਚਕਾਰ ਉਹ ਇਜਾਜ਼ਤ ਕਿਵੇਂ ਇਸ ਮਹਿਲਾਂ ਨੂੰ ਵਤਨ ਜਾਣ ਦੀ ਦੇ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ