ਬੈਂਕ 'ਚੋਂ ਪੈਨਸ਼ਨ ਕੱਢਵਾ ਕੇ ਆਏ ਬਜ਼ੁਰਗ ਕੋਲੋਂ ਲੁਟੇਰਾ 6000 ਲੁੱਟ ਕੇ ਫਰਾਰ
ਗੁਰੂ ਹਰਸਹਾਏ, 5 ਜਨਵਰੀ (ਕਪਿਲ ਕੰਧਾਰੀ)-ਗੁਰੂ ਹਰਸਹਾਏ ਸ਼ਹਿਰ ਵਿਖੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਚੋਰਾਂ ਅਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਇਕ ਬਜ਼ੁਰਗ ਨੀਰ ਬਹਾਦਰ ਪੁੱਤਰ ਪਦਮ ਵਾਸੀ ਗੁੱਦੜ ਢੰਡੀ ਰੋਡ ਸਵੇਰੇ ਸ਼ਹਿਰ ਦੇ ਪੰਜਾਬ ਐਂਡ ਸਿੰਧ ਬੈਂਕ ਤੋਂ ਬੁਢਾਪਾ ਪੈਨਸ਼ਨ 6000 ਰੁਪਏ ਕੱਢਵਾ ਕੇ ਸਿਵਲ ਹਸਪਤਾਲ ਗੁਰੂ ਹਰਸਹਾਏ ਵਿਖੇ ਦਵਾਈ ਲੈਣ ਲਈ ਆਇਆ ਤਾਂ ਦਵਾਈ ਲੈ ਕੇ ਜਦੋਂ ਉਹ ਆਪਦੀ ਸਕੂਟਰੀ ਉਤੇ ਬੈਠਾ ਤਾਂ ਐਨੇ ਵਿਚ ਇਕ ਲੁਟੇਰਾ ਆਇਆ ਤੇ ਉਸਨੇ ਝਪਟ ਮਾਰ ਕੇ ਉਸ ਦੀ ਜੇਬ ਵਿਚੋਂ 6000 ਨਕਦੀ ਕੱਢ ਲਈ ਤੇ ਉਥੋਂ ਫਰਾਰ ਹੋ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਿਤ ਨੀਰ ਬਹਾਦਰ ਪੁੱਤਰ ਪਦਮ ਵਾਸੀ ਗੁੱਦੜ ਢੰਡੀ ਰੋਡ ਜੈ ਭਾਰਤ ਰਾਈਸ ਮਿਲ ਗੁਰੂ ਹਰਸਹਾਏ ਨੇ ਦੱਸਿਆ ਕਿ ਜਦੋਂ ਲੁਟੇਰਾ ਉਸ ਕੋਲੋਂ ਝਪਟ ਮਾਰ ਕੇ ਪੈਸੇ ਲੈ ਕੇ ਭੱਜਿਆ ਤਾਂ ਉਸ ਵਲੋਂ ਕਾਫੀ ਰੌਲਾ ਪਾਇਆ ਗਿਆ ਅਤੇ ਆਸ ਪਾਸ ਖੜ੍ਹੇ ਲੋਕਾਂ ਵਲੋਂ ਉਸਦਾ ਪਿੱਛਾ ਵੀ ਕੀਤਾ ਗਿਆ ਪ੍ਰੰਤੂ ਉਹ ਭੱਜਣ ਵਿਚ ਕਾਮਯਾਬ ਹੋ ਗਿਆ।
;
;
;
;
;
;
;
;