ਪੂਰੀ ਦੁਨੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੋਨਾਲਡ ਟਰੰਪ- ਮਲਿਕਾਰਜੁਨ ਖੜਗੇ
ਨਵੀਂ ਦਿੱਲੀ, 5 ਜਨਵਰੀ (ਏ.ਐਨ.ਆਈ.)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, "ਵੈਨੇਜ਼ੁਏਲਾ ਵਿਚ ਜੋ ਸਥਿਤੀ ਬਣ ਰਹੀ ਹੈ, ਉਹ ਦੁਨੀਆ ਲਈ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਦੁਨੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਖਾਸ ਕਰਕੇ ਮੈਂ ਇਹ ਕਹਾਂਗਾ ਕਿ ਜੋ ਵਿਅਕਤੀ ਆਪਣੇ ਖੇਤਰ ਦਾ ਵਿਸਥਾਰ ਕਰਕੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿਆਦਾ ਦੇਰ ਨਹੀਂ ਟਿਕਦਾ । ਬਹੁਤ ਸਾਰੇ ਅਜਿਹੇ ਲੋਕ ਹਿਟਲਰ ਬਣ ਗਏ ਹਨ, ਜਿਨ੍ਹਾਂ ਦੇ ਗਲਤ ਵਿਚਾਰ ਹਨ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਸਹੀ ਨਹੀਂ ਹੈ।"
;
;
;
;
;
;
;
;