JALANDHAR WEATHER

ਜੰਡਿਆਲਾ ਗੁਰੂ 'ਚ ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਵਲੋਂ ਅੰਧਾਧੁੰਦ ਫਾਇਰਿੰਗ

ਜੰਡਿਆਲਾ ਗੁਰੂ, 5 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਵਿਚ ਨਿਤ ਗੋਲੀ ਚੱਲਣ ਦੀਆਂ ਅਤੇ ਲੁੱਟ ਖੋਹ ਦੀਆਂ ਹੁੰਦੀਆਂ ਵਾਰਦਾਤਾਂ ਕਾਰਨ ਜਿੱਥੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ, ਉਥੇ ਅੱਜ ਫਿਰ ਉਸ ਵੇਲੇ ਜੰਡਿਆਲਾ ਗੁਰੂ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਜੰਡਿਆਲਾ ਗੁਰੂ ਦੇ ਭਗਵਾਨ ਵਾਲਮੀਕ ਚੌਕ ਨੇੜੇ ਸੋਨੂ ਸੁਨਿਆਰੇ ਦੀ ਦੁਕਾਨ ਉਤੇ ਅਣਪਛਾਤੇ ਵਿਅਕਤੀਆਂ ਵਲੋਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ, ਜਿਸ ਵਿੱਚ ਉਸ ਦਾ ਵਾਲ ਵਾਲ ਬਚਾਅ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਦੋ ਵਿਅਕਤੀ ਦੁਕਾਨ ਦੇ ਬਾਹਰ ਆਉਂਦੇ ਹਨ ਅਤੇ ਪਿਸਟਲ ਕੱਢ ਕੇ ਬਾਹਰੋਂ ਹੀ ਅੰਧਾ ਧੁੰਦ ਫਾਇਰਿੰਗ ਕਰ ਦਿੰਦੇ ਹਨ, ਜਿਸ ਨਾਲ ਦੁਕਾਨ ਦੇ ਮੋਟੇ ਸ਼ੀਸ਼ੇ ਚਕਨਾਚੂਰ ਹੋ ਗਏ ਪਰ ਅੰਦਰ ਬੈਠੇ ਸੁਨਿਆਰੇ ਦਾ ਕੰਮ ਕਰਦੇ ਦੁਕਾਨ ਮਾਲਕ ਦਾ ਵਾਲ ਵਾਲ ਬਚਾਅ ਹੋ ਗਿਆ।

ਜਿਕਰਯੋਗ ਹੈ ਕਿ ਫਾਇਰਿੰਗ ਕਰਨ ਵਾਲੇ ਵਿਅਕਤੀ ਆਰਾਮ ਨਾਲ ਫਾਇਰਿੰਗ ਕਰਕੇ ਚਲੇ ਗਏ । ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਨੇ ਸੋਨੂ ਸੁਨਿਆਰੇ ਦੀ ਦੁਕਾਨ ਉਤੇ ਪੰਜ ਫਾਇਰ ਕੀਤੇ। ਇਸ ਵਾਰਦਾਤ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਕੋਈ ਹੀ ਦਿਨ ਅਜਿਹਾ ਹੁੰਦਾ ਹੋਵੇਗਾ, ਜਿਸ ਦਿਨ ਸ਼ਹਿਰ ਵਿਚ ਕੋਈ ਵਾਰਦਾਤ ਨਾ ਵਾਪਰੀ ਹੋਵੇ। ਇਸ ਸਬੰਧੀ ਜਾਣਨ ਵਾਸਤੇ ਜਦ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਦੱਸਣ ਨੂੰ ਤਿਆਰ ਨਹੀਂ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ