ਖੰਡ ਮਿੱਲ ਭੋਗਪੁਰ ਵਿਖੇ ਸੀ.ਐਨ.ਜੀ. ਪਲਾਂਟ ਦਾ ਕੰਮ ਫਿਰ ਸ਼ੁਰੂ, ਭਾਰੀ ਪੁਲਿਸ ਫੋਰਸ ਤਾਇਨਾਤ
ਭੋਗਪੁਰ (ਜਲੰਧਰ), 6 ਜਨਵਰੀ (ਕਮਲਜੀਤ ਸਿੰਘ ਡੱਲੀ) - ਖੰਡ ਮਿੱਲ ਭੋਗਪੁਰ ਵਿਖੇ ਲਗਾਏ ਜਾ ਰਹੇ ਸੀ.ਐਨ.ਜੀ. ਪਲਾਂਟ ਦੇ ਕੰਮ ਨੂੰ ਅੱਜ ਫਿਰ ਸ਼ੁਰੂ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਭੋਗਪੁਰ ਦੇ ਚੱਪੇ ਚੱਪੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦਾ ਵਿਰੋਧ ਕਰਨ ਲਈ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਭੋਗਪੁਰ ਦੇ ਦੁਕਾਨਦਾਰ ਅਤੇ ਹੋਰ ਭੋਗਪੁਰ ਵਾਸੀਆਂ ਵਲੋਂ ਆਪਣਾ ਵਿਰੋਧ ਦਰਜ ਕੀਤਾ ਗਿਆ, ਪ੍ਰੰਤੂ ਉਨਾਂ ਨੂੰ ਭੋਗਪੁਰ ਟੀ-ਪੁਆਇੰਟ ਉੱਤੇ ਹੀ ਰੋਕ ਲਿਆ ਗਿਆ ਅਤੇ ਖੰਡ ਮਿਲ ਵਿਚ ਨਹੀਂ ਜਾਣ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਹਾਈਕੋਰਟ ਵਿਚ ਚੱਲ ਰਹੇ ਕੇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਚ ਸੀ.ਐਨ.ਜੀ. ਪਲਾਂਟ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਦਕਿ ਐਸਡੀਐਮ ਜਲੰਧਰ-2 ਵਲੋਂ ਇਹ ਲਿਖਤੀ ਦਿੱਤਾ ਗਿਆ ਸੀ ਕਿ ਇਸ ਕੰਮ ਨੂੰ ਸ਼ੁਰੂ ਨਹੀਂ ਕੀਤਾ ਜਾਵੇਗਾ।
;
;
;
;
;
;
;
;