ਸੈਕਟਰ-43 ਬੱਸ ਅੱਡੇ ਵਿਚ ਬੰਬ ਦੀ ਕਾਲ ਨਾਲ ਮਚੀ ਹੜਕੰਪ
ਚੰਡੀਗੜ੍ਹ, 6 ਜਨਵਰੀ- ਚੰਡੀਗੜ੍ਹ ਦੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੁਲਿਸ ਕੰਟਰੋਲ ਰੂਮ ਵਿਚ ਬੰਬ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੂਰੇ ਬੱਸ ਅੱਡੇ 'ਤੇ ਅਫਰਾ-ਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਮੁਸਤੈਦ ਕਰ ਦਿੱਤਾ ਗਿਆ।
ਮੌਕੇ 'ਤੇ ਪੁਲਿਸ ਦੇ ਨਾਲ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਫ਼ੋਰੈਂਸਿਕ ਟੀਮ ਪਹੁੰਚੀ। ਸੁਰੱਖਿਆ ਕਾਰਨਾਂ ਕਰਕੇ ਬੱਸ ਅੱਡੇ ਦੇ ਇਕ ਹਿੱਸੇ ਨੂੰ ਖਾਲੀ ਕਰਵਾ ਲਿਆ ਗਿਆ। ਜਾਂਚ ਦੌਰਾਨ ਸੀ.ਟੀ.ਯੂ. ਦੀ ਇਕ ਪੁਰਾਣੀ ਬੱਸ ਵਿਚੋਂ ਇਕ ਸ਼ੱਕੀ ਵਸਤੂ ਬਰਾਮਦ ਹੋਈ, ਜਿਸ ਨੂੰ ਬੰਬ ਸਕੁਐਡ ਨੇ ਸਾਵਧਾਨੀ ਨਾਲ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤਾ।
;
;
;
;
;
;
;
;