JALANDHAR WEATHER

ਚਾਕੂ ਦੀ ਨੋਕ 'ਤੇ ਲੁੱਟਖੋਹ ਕਰਨ ਵਾਲੇ 2 ਲੁਟੇਰੇ ਕਾਬੂ

ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ, 6 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸੁਨਾਮ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਸਥਾਨਕ ਨਵਾਂ ਬਾਜ਼ਾਰ 'ਚ ਸਵੇਰ ਵੇਲੇ ਸਬਜ਼ੀ ਮੰਡੀ ਜਾ ਰਹੇ ਇਕ ਸਬਜ਼ੀ ਵਿਕਰੇਤਾ ਨੂੰ ਘੇਰ ਕੇ ਲੁੱਟਣ ਅਤੇ ਚਾਕੂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿਚ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਰਵਿੰਦਰ ਸਿੰਘ ਖਹਿਰਾ ਡੀ. ਐਸ. ਪੀ. ਸੁਨਾਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 2 ਜਨਵਰੀ ਸਵੇਰੇ ਕਰੀਬ ਸਾਢੇ ਚਾਰ ਵਜੇ ਬਾਲ ਕ੍ਰਿਸ਼ਨ ਉਰਫ ਕਾਲੂ ਪੁੱਤਰ ਸੰਤਰਾਮ ਵਾਸੀ ਵਾਰਡ ਨੰਬਰ 5 ਸੁਨਾਮ ਆਪਣੀ ਸਕੂਟਰੀ 'ਤੇ ਆਪਣੇ ਘਰੋਂ ਸਬਜੀ ਮੰਡੀ ਸੁਨਾਮ ਨੂੰ ਜਾ ਰਿਹਾ ਸੀ ਤਾਂ ਜਦੋਂ ਬਾਲ ਕ੍ਰਿਸ਼ਨ ਉਰਫ ਕਾਲੂ ਉਕਤਾਨ ਨਵਾਂ ਬਾਜਾਰ ਸੁਨਾਮ ਵਿਖੇ ਪੁੱਜਿਆ ਤਾਂ ਦੋ ਨਾਮਲੂਮ ਲੜਕੇ, ਜਿਨ੍ਹਾਂ ਦੇ ਮੂੰਹ ਮਫਲਰ ਨਾਲ ਬੰਨ੍ਹੇ ਹੋਏ ਸਨ, ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਬਾਲ ਕ੍ਰਿਸ਼ਨ ਉਰਫ ਕਾਲੂ ਤੇ ਉਕਤ ਨੂੰ ਘੇਰ ਲਿਆ। ਇਸ ਦੌਰਾਨ ਦੋਵੇਂ ਨੌਜਵਾਨ ਬਾਲ ਕ੍ਰਿਸਨ ਨਾਲ ਹੱਥੋਪਾਈ ਹੋ ਗਏ ਅਤੇ ਮੋਟਰਸਾਈਕਲ ਪਿੱਛੋਂ ਉਤਰੇ ਨੌਜਵਾਨ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਬਾਲ ਕ੍ਰਿਸ਼ਨ ਉਰਫ ਕਾਲੂ ਉਤੇ ਚਾਕੂ ਦੇ 5 ਵਾਰ ਕਰਕੇ ਮੌਕਾ ਤੋਂ ਆਪਣੇ ਮੋਟਰਸਾਇਕਲ ਸਮੇਤ ਫਰਾਰ ਹੋ ਗਏ ਸਨ।

ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਥਾਣਾ ਸਿਟੀ ਸੁਨਾਮ ਅਤੇ ਸੀ.ਆਈ.ਏ ਸੰਗਰੂਰ ਦੀਆ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਵਲੋਂ ਕੈਮਰਿਆ ਦੀਆ ਫੁਟੇਜਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਜਿਸ ਨੂੰ ਲੈ ਕੇ ਇਸ ਮਾਮਲੇ ਵਿਚ ਕੁਲਦੀਪ ਸਿੰਘ ਉਰਫ ਸੀਂਡਾ ਵਾਸੀ ਸੂਲਰ ਘਰਾਟ ਥਾਣਾ ਦਿੜਬਾ, ਗੁਰਦੀਪ ਸਿੰਘ ਉਰਫ ਗੋਲਡੀ ਵਾਸੀ ਪਿੰਡ ਤੂਰਬੰਜਾਰਾ ਥਾਣਾ ਦਿੜਬਾ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਚਾਕੂ ਅਤੇ ਮੋਟਰਸਾਈਕਲ ਬ੍ਰਾਮਦ ਕਰਵਾਏ ਗਏ ਹਨ। ਕਥਿਤ ਦੋਸ਼ੀ ਕੁਲਦੀਪ ਸਿੰਘ ਉਰਫ ਸੀਡਾ ਉਤੇ ਪਹਿਲਾਂ ਵੀ 3 ਮੁਕੱਦਮੇ ਦਰਜ ਹਨ ਅਤੇ ਗੁਰਦੀਪ ਸਿੰਘ ਉਰਫ ਗੋਲਡੀ ਉਤੇ 2 ਮੁਕੱਦਮੇ ਦਰਜ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ