JALANDHAR WEATHER

ਪੁਲਿਸ ਅਤੇ ਗੈਂਗਸਟਰਾਂ ਦੀ ਮੁਠਭੇੜ ਵਿਚ ਇਕ ਗੈਂਗਸਟਰ ਦੀ ਲੱਤ ਵਿਚ ਵੱਜੀ ਗੋਲੀ

ਬਰਨਾਲਾ, 13 ਜਨਵਰੀ (ਰਾਜ ਪਨੇਸਰ)- ਸੰਘਣੀ ਧੁੰਦ ਵਿਚਾਲੇ ਚੜਦੀ ਸਵੇਰ ਬਰਨਾਲਾ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਪੁਲਿਸ ਤੇ ਗੈਂਗਸਟਰਾਂ ਦੀ ਮੁਠਭੇੜ ਵਿਚ ਇਕ ਗੈਂਗਸਟਰ ਦੀ ਲੱਤ ਵਿਚ ਗੋਲੀ ਲੱਗੀ ਅਤੇ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਅਸਲੇ ਅਤੇ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਾਰਮ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਨੂੰ ਬਰਨਾਲਾ ਜ਼ਿਲ੍ਹੇ ਵਿਚ, ਦੋ ਗਰੁੱਪ ਜਿਨ੍ਹਾਂ ’ਚ ਆਪਸੀ ਤਕਰਾਰਬਾਜ਼ੀ ਚੱਲ ਰਹੀ ਸੀ, ਵਿਚਾਲੇ ਗੋਲੀਬਾਰੀ ਹੋਈ ਤੇ ਇਕ ਗਰੁੱਪ ਵਲੋਂ ਦੂਜੇ ਗਰੁੱਪ ਦੇ ਘਰ ਹਮਲਾ ਕੀਤਾ ਸੀ, ਜਿਸ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਅਕਰਮ ਆਕੂ ਨਾਂਅ ਦੇ ਵਿਅਕਤੀ ’ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।

ਪੁਲਿਸ ਨੂੰ ਚੜਦੀ ਸਵੇਰ ਸੂਚਨਾ ਮਿਲੀ ‌ਕਿ ਅਕਰਮ ਆਕੂ ਅਤੇ ਉਸ ਦਾ ਇਕ ਸਾਥੀ ਸੰਘੇੜਾ ਵਿਖੇ ਫੈਕਟਰੀ ਦੀ ਬੈਕ ਸਾਈਡ ’ਤੇ ਕਾਬੂ ਕੀਤੇ ਜਾ ਸਕਦੇ ਹਨ। ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਐਸ.ਐਚ.ਓ. ਥਾਣਾ ਸਿਟੀ ਵਨ ਲਖਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ, ਜਿਥੇ ਪੁਲਿਸ ਪਾਰਟੀ ਅਤੇ ਗੈਂਗਸਟਰਾਂ ਵਿਚ ਮੁਠਭੇੜ ਹੋਈ ਤੇ ਇਕ ਗੋਲੀ ਅਕਰਮ ਆਕੂ ਦੀ ਲੱਤ ਵਿਚ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਭਰਤੀ ਕਰਵਾਇਆ ਗਿਆ ਅਤੇ ਦੂਜਾ ਗੈਂਗਸਟਰ ਡਿੱਗ ਪਿਆ, ਜਿਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਦੋ ਪਿਸਟਲ ਤੇ ਇਕ ਬਾਈਕ ਬਰਾਮਦ ਕੀਤਾ ਗਿਆ। ਗੈਂਗਸਟਰਾਂ ਵਲੋਂ ਚਲਾਈ ਇਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ’ਤੇ ਵੀ ਲੱਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ