JALANDHAR WEATHER

ਭੀੜ-ਭਾੜ ਵਾਲੇ ਬਾਜ਼ਾਰਾਂ ’ਚ ਗੈਸ ਸਿਲੰਡਰਾਂ ਨਾਲ ਘੁੰਮ ਰਹੇ ਲੋਕ, ਪ੍ਰਸ਼ਾਸਨ ਦੀ ਲਾਪਰਵਾਹੀ ਚਿੰਤਾਜਨਕ

ਗੁਰੂ ਹਰ ਸਹਾਏ, 13 ਜਨਵਰੀ (ਕਪਿਲ ਕੰਧਾਰੀ)-  ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰਾਂ ’ਚ ਕੁਝ ਲੋਕ ਗੈਸ ਨਾਲ ਭਰੇ ਸਿਲੰਡਰ ਲੈ ਕੇ ਗੁਬਾਰਿਆਂ ’ਚ ਗੈਸ ਭਰ ਕੇ ਬੇਖੌਫ ਘੁੰਮਦੇ ਨਜ਼ਰ ਆ ਰਹੇ ਹਨ, ਜਿਸ ਨਾਲ ਕਿਸੇ ਵੀ ਸਮੇਂ ਵੱਡੀ ਘਟਨਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਸ਼ਹਿਰ ਦੇ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਡਰ ਅਤੇ ਚਿੰਤਾ ਦਾ ਮਾਹੌਲ ਹੈ ਕਿ ਜੇਕਰ ਇਸ ਗੈਸ ਨਾਲ ਭਰੇ ਸਿਲੰਡਰਾਂ ਦੇ ਨਾਲ ਕੋਈ ਹਾਦਸਾ ਵਾਪਰ ਗਿਆ ਤਾਂ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭੀੜ ਵਾਲੇ ਇਲਾਕਿਆਂ ’ਚ ਇਸ ਤਰ੍ਹਾਂ ਦੇ ਗੈਸ ਸਿਲੰਡਰ ਲਿਜਾਣਾ ਕਾਨੂੰਨ ਦੀ ਉਲੰਘਣਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਮੇਨ ਬਾਜ਼ਾਰ ’ਚ ਗੈਸ ਸਿਲੰਡਰ ਫਟਿਆ ਸੀ, ਉਸ ਸਮੇਂ ਵੀ ਸਿਲੰਡਰ ਫਟਣ ਦੇ ਨਾਲ ਕਈ ਲੋਕ ਗੰਭੀਰ ਜ਼ਖਮੀ ਹੋਏ ਸਨ। ਐਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਇਹ ਗੈਸ ਵਾਲੇ ਸਿਲੰਡਰ ਸ਼ਹਿਰ ’ਚ ਲਿਜਾ ਕੇ ਇਸ ਤਰ੍ਹਾਂ ਦੇ ਲੋਕ ਸ਼ਰੇਆਮ ਕਿਸੇ ਵੱਡੀ ਘਟਨਾ ਨੂੰ ਸੱਦੇ ਦੇ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਕੁਝ ਨਹੀਂ ਕਰ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ