ਮੋਗਾ 'ਚ ਟੀਚਰਾਂ ਤੇ ਪੁਲਿਸ ਵਿਚਾਲੇ ਤਿੱਖੀ ਝੜਪ, ਅਧਿਆਪਕਾਂ ਨੇ ਜਾਮ ਕੀਤਾ ਫਿਰੋਜ਼ਪੁਰ-ਲੁਧਿਆਣਾ ਨੈਸ਼ਨਲ ਹਾਈਵੇ
ਮੋਗਾ, 18 ਜਨਵਰੀ (ਹਰਪਾਲ ਸਿੰਘ)- ਪੰਜਾਬ ਦੇੇ ਸਾਰੀਆਂ ਟੀਚਰ ਯੂਨੀਅਨਾਂ ਨੇ ਮਿਲ ਕੇ ਮੋਗਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਮੋਗਾ ਟੀਚਰ ਯੂਨੀਅਨ ਵਲੋਂ ਫਿਰੋਜ਼ਪੁਰ-ਲੁਧਿਆਣਾ ਨੈਸ਼ਨਲ ਹਾਈਵੇ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦੇ ਫੌਜ ਦੀਆਂ ਗੱਡੀਆਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਪੁਲਿਸ ਅਤੇ ਟੀਚਰ ਯੂਨੀਅਨ ਦੇ ਨੁਮਾਇੰਦੇ ਇਸ ਮਸਲੇ ਦੇ ਹੱਲ ਨੂੰ ਲੈ ਕੇ ਗੱਲਬਾਤ ਕਰ ਰਹੇ ਨੇ ਤਕਰੀਬਨ ਅੱਧੇ ਘੰਟੇ ਦੇ ਕਰੀਬ ਹੋ ਚੁੱਕੇ ਨੇ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਤੇ ਇਹ ਜਾਮ ਬਰਕਰਾਰ ਹੈ।
;
;
;
;
;
;
;
;