JALANDHAR WEATHER

ਮਾਘ ਮਹੀਨੇ ਦੀ ਮੱਸਿਆ ਨੂੰ ਐਤਵਾਰ ਮਾਘੀ ਮੇਲਾ ਖੂਬ ਭਰਿਆ

ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਮਾਘ ਮਹੀਨੇ ਦੀ ਮੱਸਿਆ ਨੂੰ ਐਤਵਾਰ ਮਾਘੀ ਮੇਲਾ ਖੂਬ ਭਰਿਆ। ਸਾਰਾ ਦਿਨ ਹੀ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਲੋਕਾਂ ਦੀ ਆਮਦ ਰਹੀ। ਮੱਸਿਆ ਦੇ ਦਿਹਾੜੇ ’ਤੇ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਪਵਿੱਤਰ ਮੁਕਤ ਸਰੋਵਰ ’ਚ ਇਸ਼ਨਾਨ ਕੀਤਾ ਗਿਆ। ਇਸ ਤੋਂ ਇਲਾਵਾ ਮਲੋਟ ਰੋਡ ਵਿਖੇ ਮਨੋਰੰਜਨ ਮੇਲੇ ’ਚ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਛੁੱਟੀ ਦਾ ਦਿਨ ਹੋਣ ਕਾਰਨ ਮੁਲਾਜ਼ਮ ਅਤੇ ਆਮ ਲੋਕ ਆਪਣੇ ਬੱਚਿਆਂ ਸਮੇਤ ਇਥੇ ਪਹੁੰਚੇ ਅਤੇ ਵੱਖ-ਵੱਖ ਝੂਲਿਆਂ ਤੇ ਹੋਰ ਸਾਧਨਾਂ ਦਾ ਆਨੰਦ ਲਿਆ। ਸੜਕ ਦੇ ਦੋਵੇਂ ਪਾਸੇ ਸਜੀਆਂ ਦੁਕਾਨਾਂ ਤੋਂ ਵੱਖ-ਵੱਖ ਸਾਮਾਨ ਦੀ ਖਰੀਦੋ ਫਰੋਖਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ