ਨਵੇਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਮਿਲੀ Z-ਸ਼੍ਰੇਣੀ ਦੀ ਸੁਰੱਖਿਆ
ਨਵੀਂ ਦਿੱਲੀ,20 ਜਨਵਰੀ- ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਕੇਂਦਰ ਸਰਕਾਰ ਨੇ Z-ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਇਹ ਐਲਾਨ ਅੱਜ ਸਵੇਰੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਕੀਤਾ ਗਿਆ। ਜੇ.ਪੀ. ਨੱਢਾ ਨੂੰ ਵੀ ਸਰਕਾਰ ਤੋਂ ਇਸੇ ਤਰ੍ਹਾਂ ਦੀ ਸੁਰੱਖਿਆ ਦਿੱਤੀ ਹੋਈ ਸੀ, ਜਿਸ ਵਿਚ ਸੀ.ਆਰ.ਪੀ.ਐਫ਼. ਵੀ.ਆਈ.ਪੀ. ਸੁਰੱਖਿਆ ਵਿੰਗ ਪ੍ਰਬੰਧਾਂ ਨੂੰ ਸੰਭਾਲ ਰਹੀ ਸੀ।
ਕੇਂਦਰੀ ਸੁਰੱਖਿਆ ਸੂਚੀ ਦੇ ਤਹਿਤ ਵੀ.ਆਈ.ਪੀ. ਸੁਰੱਖਿਆ ਕਵਰ ਸਭ ਤੋਂ ਵੱਧ Z-ਪਲੱਸ (ਏ.ਐਸ.ਐਲ.) ਤੋਂ ਲੈ ਕੇ Z-ਪਲੱਸ, Z, Y, Y-ਪਲੱਸ, ਅਤੇ X ਸ਼੍ਰੇਣੀਆਂ ਤੱਕ ਹੁੰਦਾ ਹੈ।
;
;
;
;
;
;
;