JALANDHAR WEATHER

ਹਰਿਆਣਾ ਪੁੱਜੇ ਰਾਹੁਲ ਗਾਂਧੀ

ਅੰਬਾਲਾ, 21 ਜਨਵਰੀ - ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਹਰਿਆਣਾ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਜਹਾਜ਼ ਸਵੇਰੇ 10:20 ਵਜੇ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਉਤਰਿਆ, ਜਿਥੇ ਉਨ੍ਹਾਂ ਦਾ ਸਵਾਗਤ ਕਾਂਗਰਸ ਇੰਚਾਰਜ ਬੀ.ਕੇ. ਹਰੀਪ੍ਰਸਾਦ, ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕੀਤਾ।

ਰਾਹੁਲ ਗਾਂਧੀ ਫਿਰ ਸੜਕ ਰਾਹੀਂ ਕੁਰੂਕਸ਼ੇਤਰ ਗਏ, ਜਿਥੇ ਉਹ ਪੰਜਾਬੀ ਧਰਮਸ਼ਾਲਾ ਵਿਚ ਆਯੋਜਿਤ ‘ਸੰਗਠਨ ਸਰਜਨ ਅਭਿਆਨ" ਸਿਖਲਾਈ ਕੈਂਪ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਪਹਿਲਾਂ ਹਰਿਆਣਾ ਅਤੇ ਉੱਤਰਾਖੰਡ ਦੇ ਕਾਂਗਰਸ ਜ਼ਿਲ੍ਹਾ ਪ੍ਰਧਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਹ ਹੁਣ ਇੱਕ ਬੰਦ ਹਾਲ ਵਿਚ ਜ਼ਿਲ੍ਹਾ ਪ੍ਰਧਾਨਾਂ ਨੂੰ ਸਿਖਲਾਈ ਦੇ ਰਹੇ ਹਨ।

ਸੂਤਰਾਂ ਅਨੁਸਾਰ, ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਕਿਸੇ ਵੀ ਆਗੂ ਨੂੰ ਸਿਖਲਾਈ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਸੀ। ਆਗੂ ਇਕ ਵੱਖਰੇ ਕਮਰੇ ਵਿਚ ਬੈਠੇ ਹਨ। ਰਾਓ ਨਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ, ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਸਮੇਤ ਵਿਧਾਇਕ ਅਤੇ ਸੰਸਦ ਮੈਂਬਰ ਵੀ ਧਰਮਸ਼ਾਲਾ ਵਿਚ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ