ਸਾਬਕਾ ਫੌਜੀ ਦੇ ਪਰਿਵਾਰ ਨੂੰ ਇਨਸਾਫ ਲਈ ਥਾਣੇ ਮੂਹਰੇ ਲਾਇਆ ਧਰਨਾ ਚੌਥੇ ਦਿਨ ਵੀ ਜਾਰੀ
ਅਮਰਕੋਟ, 8 ਫਰਵਰੀ (ਭੱਟੀ)- ਸਾਬਕਾ ਫੌਜੀ ਗੁਰਭੇਜ ਸਿੰਘ ਦੇ ਕਤਲ ਹੋਏ ਨੂੰ ਅੱਜ 4 ਦਿਨ ਹੋ ਗਏ ਹਨ ਪਰ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਥਾਣੇ ਮੂਹਰੇ ਲਾਇਆ ਧਰਨਾ ਚੌਥੇ ਦਿਨ ਵੀ ਜਾਰੀ ਹੈ।
ਵਿਧਾਨ ਸਭਾ ਹਲਕਾ ਖੇਮਕਰਨ ਦੇ ਥਾਣਾ ਵਲਟੋਹਾ ਅੱਗੇ ਅੱਜ ਤੱਕ ਦੇ ਇਤਾਹਾਸ ਦਾ ਸਭ ਤੋਂ ਲੰਮਾ ਸਮਾਂ ਦਿਨ ਰਾਤ ਚੱਲਣ ਵਾਲਾ ਧਰਨਾ ਬਣ ਚੁੱਕਿਆ ਹੈ। ਬੇਸ਼ਕ ਸਾਬਕਾ ਫੌਜੀ ਗੁਰਭੇਜ ਸਿੰਘ ਦੇ 2 ਕਾਤਲ ਪੁਲਿਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ ਪਰੰਤੂ ਮ੍ਰਿਤਕ ਦੇ ਵਾਰਸਾਂ ਤੇ ਸਾਬਕਾ ਸੈਨਿਕਾ ਦੀ ਜਥੇਬੰਦੀ ਵਲੋਂ ਸਾਬਕਾ ਸਰਪੰਚ ਪ੍ਰਤਾਪ ਸਿੰਘ ਚੀਮਾ ਦੀ ਗ੍ਰਿਫਤਾਰੀ ਤੱਕ ਲਾਸ਼ ਇੰਝ ਹੀ ਥਾਣੇ ਰੱਖ ਧਰਨਾ ਦੇਣ ਦਾ ਬਹੁਤ ਸਖ਼ਤ ਫੈਸਲਾ ਕੀਤਾ ਹੋਇਆ ਹੈ। ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਬੀਰ ਸਿੰਘ ਵਲਟੋਹਾ ਵੀ ਪੀੜਤਾਂ ਨਾਲ ਧਰਨੇ ਵਿਚ ਹਮਦਰਦੀ ਪ੍ਰਗਟ ਕਰਨ ਆਏ ਸਨ।
;
;
;
;
;
;
;
;
;