JALANDHAR WEATHER

ਬੰਗਲਾਦੇਸ਼ ਵਿਚ 13ਵੀਆਂ ਸੰਸਦੀ ਚੋਣਾਂ ਲਈ ਅੱਜ ਹੋ ਰਹੀ ਹੈ ਵੋਟਿੰਗ

ਢਾਕਾ (ਬੰਗਲਾਦੇਸ਼), 12 ਫਰਵਰੀ - ਬੰਗਲਾਦੇਸ਼ ਵਿਚ ਅੱਜ, ਰਾਸ਼ਟਰੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਤਕਰੀਬਨ 18 ਮਹੀਨੇ ਪਹਿਲਾਂ ਜੁਲਾਈ 2024 ਦੇ ਵਿਦਿਆਰਥੀ ਵਿਦਰੋਹ ਤੋਂ ਬਾਅਦ ਇਹ ਬੰਗਲਾਦੇਸ਼ ਦੀ ਪਹਿਲੀ ਚੋਣ ਹੈ। ਇਸ ਵਿਦਰੋਹ ਨੇ 15 ਸਾਲ ਰਾਜ ਕਰਨ ਵਾਲੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁਹੰਮਦ ਯੂਨਸ ਦੀ ਅਗਵਾਈ ਵਿਚ ਇਕ ਅੰਤਰਿਮ ਸਰਕਾਰ ਬਣਾਈ ਗਈ ਸੀ। ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਯੂਰਪੀਅਨ ਯੂਨੀਅਨ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ 500 ਵਿਦੇਸ਼ੀ ਨਿਰੀਖਕ ਚੋਣਾਂ ਲਈ ਬੰਗਲਾਦੇਸ਼ ਪਹੁੰਚੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ