114 ਰਾਫੇਲ ਅਤੇ 6ਪੀ-8ਆਈ ਜਹਾਜ਼ਾਂ ਦੇ ਸੌਦੇ ਨੂੰ ਮਨਜ਼ੂਰੀ
ਨਵੀਂ ਦਿੱਲੀ,12 ਫਰਵਰੀ- ਭਾਰਤ ਨੇ ਫਰਾਂਸ ਤੋਂ 114 ਰਾਫੇਲ ਲੜਾਕੂ ਜਹਾਜ਼ ਖਰੀਦਣ ਦੇ ਇਕ ਵੱਡੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀ.ਏ.ਸੀ.) ਨੇ ਸ਼ੁਰੂਆਤੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸੌਦੇ ਦੀ ਅਨੁਮਾਨਤ ਕੀਮਤ 3.25 ਲੱਖ ਕਰੋੜ ਰੁਪਏ ਹੈ। ਇਹ ਸੌਦਾ ਫਰਾਂਸੀਸੀ ਕੰਪਨੀ ਡਸਾਲਟ ਐਵੀਏਸ਼ਨ ਨਾਲ ਹੋਵੇਗਾ, ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਤਕਨੀਕੀ ਗੱਲਬਾਤ ਜਲਦੀ ਹੀ ਸ਼ੁਰੂ ਹੋਵੇਗੀ।
ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੀ ਸਕੁਐਡਰਨ ਤਾਕਤ 42 ਦੀ ਮਨਜ਼ੂਰ ਤਾਕਤ ਦੇ ਮੁਕਾਬਲੇ ਘੱਟ ਕੇ ਸਿਰਫ 29 ਰਹਿ ਗਈ ਹੈ। ਇਹ ਪਿਛਲੇ ਕੁਝ ਮਹੀਨਿਆਂ ਵਿਚ ਪੁਰਾਣੇ ਜਹਾਜ਼ਾਂ ਦੀ ਸੇਵਾਮੁਕਤੀ ਕਾਰਨ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਇਸ ਮਹੀਨੇ ਭਾਰਤ ਦੌਰੇ ਦੌਰਾਨ ਇਸ ਸੌਦੇ ’ਤੇ ਅਧਿਕਾਰਤ ਮੋਹਰ ਲੱਗ ਸਕਦੀ ਹੈ। ਇਨ੍ਹਾਂ ਨਵੇਂ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵਿਚ ਵਾਧਾ ਹੋਵੇਗਾ ਅਤੇ ਸਰਹੱਦੀ ਇਲਾਕਿਆਂ ਵਿਚ ਦੇਸ਼ ਦੀ ਸੁਰੱਖਿਆ ਪ੍ਰਣਾਲੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਜਾਵੇਗੀ।
ਸਤੰਬਰ ਵਿਚ ਭਾਰਤ ਨੇ ਆਪਣੇ ਪੁਰਾਣੇ ਮਿਗ-21 ਬੇੜੇ ਨੂੰ ਪੂਰੀ ਤਰ੍ਹਾਂ ਸੇਵਾਮੁਕਤ ਕਰ ਦਿੱਤਾ। ਇਸ ਤੋਂ ਬਾਅਦ, ਮਿਗ-29, ਜੈਗੁਆਰ ਅਤੇ ਮਿਰਾਜ 2000 ਦੇ ਸ਼ੁਰੂਆਤੀ ਰੂਪਾਂ ਵਰਗੇ ਜਹਾਜ਼ਾਂ ਨੂੰ ਵੀ ਜਲਦੀ ਹੀ ਸੇਵਾਮੁਕਤ ਹੋਣ ਵਾਲਾ ਹੈ। ਇਸ ਨਾਲ ਹਵਾਈ ਸੈਨਾ ਵਿਚ ਲੜਾਕੂ ਜਹਾਜ਼ਾਂ ਦੀ ਗੰਭੀਰ ਘਾਟ ਪੈਦਾ ਹੋ ਗਈ ਹੈ।
;
;
;
;
;
;
;
;