JALANDHAR WEATHER

ਗੈਸ ਸਿਲੰਡਰ ਫਟਣ ਕਾਰਨ 2 ਖੋਖਿਆਂ ਨੂੰ ਲੱਗੀ ਅੱਗ

ਮਾਛੀਵਾੜਾ ਸਾਹਿਬ (ਲੁਧਿਆਣਾ), 15 ਫਰਵਰੀ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਅਨਾਜ ਮੰਡੀ ਅੱਗੇ ਚਾਹ ਦਾ ਖੋਖਾ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਗਰੀਬ ਸਤਨਰਾਇਣ ਦੇ ਖੋਖੇ ਨੂੰ ਕੋਈ ਸ਼ੱਕੀ ਵਿਅਕਤੀ ਰਾਤ ਸਮੇਂ ਅੱਗ ਲਗਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਤਨਰਾਇਣ ਨੇ ਦੱਸਿਆ ਕਿ ਰਾਤ ਕਰੀਬ 3.50 ਮਿੰਟ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਦੇਖਿਆ ਗਿਆ ਕਿ ਇਕ ਸ਼ੱਕੀ ਵਿਅਕਤੀ ਖੋਖੇ ’ਚ ਅੱਗਨੁਮਾ ਚੀਜ ਸੁੱਟ ਕੇ ਗਿਆ। ਉਸ ਤੋਂ ਬਾਅਦ ਖੋਖੇ ਨੂੰ ਅੱਗ ਲੱਗ ਗਈ ਅਤੇ ਉਸ ਵਿਚ ਪਿਆ ਸਿਲੰਡਰ ਫਟ ਗਿਆ। ਸਿਲੰਡਰ ਫੱਟਣ ਕਾਰਨ ਜਦੋਂ ਜ਼ੋਰਦਾਰ ਧਮਾਕਾ ਹੋਇਆ ਤਾਂ ਆਸਪਾਸ ਦੇ ਲੋਕ ਉੱਠ ਖੜੇ ਅਤੇ ਉਨ੍ਹਾਂ ਦੇਖਿਆ ਕਿ ਇਕ ਖੋਖਾ ਤਾਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ ਜਦਕਿ ਦੂਜਾ ਨਾਲ ਮੱਛੀ ਵੇਚਣ ਵਾਲੇ ਵਿਜੈ ਸਾਹਨੀ ਦਾ ਖੋਖਾ ਵੀ ਚਪੇਟ ਵਿਚ ਆ ਗਿਆ। ਲੋਕਾਂ ਵਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਸਤਨਰਾਇਣ ਦਾ ਖੋਖਾ ਤਾਂ ਪੂਰੀ ਤਰ੍ਹਾਂ ਰਾਖ਼ ਹੋ ਚੁੱਕਾ ਸੀ ਜਦਕਿ ਨਾਲ ਲੱਗਦੇ ਵਿਜੈ ਸਾਹਨੀ ਦੇ ਖੋਖੇ ’ਚ ਪਿਆ ਸਮਾਨ ਕਾਫ਼ੀ ਨੁਕਸਾਨਿਆ ਗਿਆ। ਉਕਤ ਪਰਿਵਾਰਾਂ ਨੇ ਮੰਗ ਕੀਤੀ ਕਿ ਪੁਲਿਸ ਜਲਦ ਇਸ ਸ਼ਰਾਰਤੀ ਅਨਸਰ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ