ਅੱਜ ਤੋਂ ਪੰਜਾਬ ਤੇ ਚੰਡੀਗੜ੍ਹ ’ਚ ਬਦਲੇਗਾ ਮੌਸਮ- ਮੌਸਮ ਵਿਭਾਗ
ਚੰਡੀਗੜ੍ਹ, 16 ਫਰਵਰੀ- ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਅੱਜ ਰਾਤ ਤੋਂ ਬਦਲ ਜਾਵੇਗਾ। ਅਗਲੇ ਦੋ ਦਿਨਾਂ 17 ਅਤੇ 18 ਫਰਵਰੀ ਨੂੰ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਸਾਲ ਪਹਿਲੀ ਵਾਰ ਫਰਵਰੀ ਵਿਚ ਤਾਪਮਾਨ 29 ਡਿਗਰੀ ਨੂੰ ਪਾਰ ਕਰ ਗਿਆ ਹੈ।
ਫਿਰੋਜ਼ਪੁਰ ਵਿਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 1 ਡਿਗਰੀ ਵਾਧਾ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.9 ਡਿਗਰੀ ਵੱਧ ਦਰਜ ਕੀਤਾ ਗਿਆ। ਅਗਲੇ ਦੋ ਦਿਨਾਂ ਵਿਚ ਰਾਤ ਦਾ ਤਾਪਮਾਨ ਵਧੇਗਾ, ਜਿਸ ਵਿਚ ਇਕ ਤੋਂ ਤਿੰਨ ਡਿਗਰੀ ਤੱਕ ਵਾਧਾ ਹੋਵੇਗਾ।
ਮੌਸਮ ਵਿਭਾਗ ਦੇ ਅਨੁਸਾਰ ਤੇਜ਼ ਪੱਛਮੀ ਹਵਾਵਾਂ ਚੱਲ ਰਹੀਆਂ ਹਨ ਅਤੇ ਇਕ ਨਵਾਂ ਪੱਛਮੀ ਸਿਸਟਮ ਸਰਗਰਮ ਹੋ ਗਿਆ ਹੈ, ਜਿਸ ਕਾਰਨ ਪੂਰੇ ਉੱਤਰੀ ਭਾਰਤ ਵਿਚ ਮੌਸਮ ਵਿਚ ਬਦਲਾਅ ਆ ਰਿਹਾ ਹੈ।
;
;
;
;
;
;
;
;