ਅਸੀਂ ਕਿਸੇ ਵੀ ਤਰ੍ਹਾਂ ਦੀ ਵਿਕਟ ਦੇ ਅਨੁਕੂਲ ਹੋਣ ਲਈ ਤਿਆਰ ਹਾਂ - ਟੀ-20 ਵਿਸ਼ਵ ਸੁਪਰ-8 ਮੁਕਾਬਲੇ ਤੋਂ ਪਹਿਲਾਂ ਸੂਰਿਆ ਕੁਮਾਰ ਯਾਦਵ
ਅਹਿਮਦਾਬਾਦ (ਗੁਜਰਾਤ), 21 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਟੀ-20 ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਵਿਕਟਾਂ ਦੇ ਅਨੁਕੂਲ ਹੋਣ ਲਈ ਤਿਆਰ ਹਾਂ। ਜਦੋਂ ਅਸੀਂ ਵਾਨਖੇੜੇ ਤੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ, ਉਦੋਂ ਤੋਂ ਲੈ ਕੇ ਆਖਰੀ ਮੈਚ ਤੱਕ, ਜੋ ਅਸੀਂ ਖੇਡਿਆ ਸੀ, ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵਿਕਟਾਂ 'ਤੇ ਖੇਡ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਵਿਕਟਾਂ ਬਹੁਤ ਚੁਣੌਤੀਪੂਰਨ ਨਹੀਂ ਸਨ, ਪਰ ਥੋੜ੍ਹੀਆਂ ਮੁਸ਼ਕਲ ਸਨ। ਪਰ ਅਸੀਂ ਇੰਨੀ ਕ੍ਰਿਕਟ ਖੇਡੀ ਹੈ ਕਿ ਅਸੀਂ ਇਹ ਸਮਝ ਸਕੀਏ ਕਿ ਪਾਵਰਪਲੇ ਤੋਂ ਬਾਅਦ ਸਾਨੂੰ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਨ ਦੀ ਲੋੜ ਹੈ ਅਤੇ ਫਿਰ ਖੇਡ ਨੂੰ ਸੰਭਾਲ ਕੇ ਖ਼ਤਮ ਕਰਨਾ ਚਾਹੀਦਾ ਹੈ।"
ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਦੇ ਸੁਪਰ-8 ਵਿਚ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਕੱਲ੍ਹ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਖੇ ਹੋਣ ਜਾ ਰਿਹਾ ਹੈ।
;
;
;
;
;
;
;
;