JALANDHAR WEATHER

ਬੀ.ਐਸ.ਐਫ. ਵਲੋਂ ਕਰਵਾਈ ਮੈਰਾਥਨ 'ਚ ਵੱਖ-ਵੱਖ ਸੂਬਿਆਂ 'ਚੋਂ ਆਏ ਦੌੜਾਕਾਂ ਨੇ ਲਿਆ ਹਿੱਸਾ

ਅਟਾਰੀ, 22 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਬੀ.ਐਸ.ਐਫ. ਵਲੋਂ ਕਰਵਾਈ ਗਈ ਮੈਰਾਥਨ ਰੇਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਆਏ ਦੌੜਾਕਾ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਕੌਮਾਂਤਰੀ ਅਟਾਰੀ ਹਾਈਵੇ ਦੇ ਇਕ ਪਾਸੇ ਨੂੰ ਖਾਲੀ ਰੱਖਿਆ ਗਿਆ ਤਾਂ ਕਿ ਦੌੜਾਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਨੌਜਵਾਨ ਲੜਕੀਆਂ-ਲੜਕੇ ਅਤੇ ਵੱਡੀ ਉਮਰ ਦੇ ਦੌੜਾਕਾਂ ਨੇ ਵੀ ਮੈਰਾਥਨ ਵਿਚ ਹਿੱਸਾ ਲਿਆ।

ਮੈਰਾਥਨ ਵਿਚ ਭਾਗ ਲੈਣ ਵਾਲਿਆਂ ਵਿਚ ਭਾਰੀ ਉਤਸ਼ਾਹ ਸੀ ਅਤੇ ਵੱਡੇ ਇਨਾਮ ਜਿੱਤਣ ਲਈ ਦੌੜਾਕ ਇਕ ਦੂਜੇ ਤੋਂ ਤੇਜ਼ੀ ਨਾਲ ਅੱਗੇ ਵਧ ਰਹੇ ਸਨ। ਡੀਐਸਪੀ ਅਟਾਰੀ ਯਾਦਵਿੰਦਰ ਸਿੰਘ, ਪੁਲਿਸ ਥਾਣਾ ਘਰਿੰਡਾ ਦੇ ਐਸਐਚ ਓ ਅਮਨਦੀਪ ਸਿੰਘ ਅਤੇ ਪੀਐਚਜੀ ਦੇ ਇੰਚਾਰਜ ਨਰਾਇਣਜੀਤ ਭਾਰੀ ਗਿਣਤੀ ਵਿੱਚ ਪੁਲਿਸ ਪਾਰਟੀ ਨਾਲ ਮੌਜੂਦ ਸੀ। ਦੌੜਾਕਾਂ ਦੀ ਸੁਰੱਖਿਆ ਲਈ ਬੀਐਸਐਫ ਵਲੋਂ ਕਈ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਮਾਹਿਰ ਡਾਕਟਰਾਂ ਦੀਆਂ ਟੀਮਾਂ ਮੌਜੂਦ ਕੀਤੀਆਂ ਗਈਆਂ। ਇਸ ਸ਼ੁਭ ਦਿਹਾੜੇ ਮੌਕੇ ਬੀਐਸਐਫ ਦੇ ਆਈਜੀ ਅਤੁਲ ਫੁਲਜਲੇ, ਉਨਾਂ ਦੀ ਧਰਮ ਪਤਨੀ ਅਤੇ ਡੀਆਈਜੀ ਬੀਐਸਐਫ ਜਲੰਧਰ ਕੰਨਵਲਜੀਤ ਸਿੰਘ ਦਾ ਅਟਾਰੀ ਸਰਹੱਦ ਪਹੁੰਚਣ ਤੇ ਡੀਆਈਜੀ ਐਸ ਐਸ ਚੰਦੇਲ, ਕੰਪਨੀ ਕਮਾਂਡੈਂਟ ਅਮਰਦੀਪ ਸਿੰਘ, ਕਮਾਂਡੈਂਟ ਵਿਸ਼ਾਲ ਸਿੰਘ, ਕਮਾਂਡੈਂਟ ਪਰਮਿੰਦਰ ਸਿੰਘ, ਡੀਸੀ ਬੀਐਸਐਫ ਰੁਪਿੰਦਰ ਸਿੰਘ, ਡੀਸੀ ਡਾ. ਕੁਲਵਿੰਦਰ ਪਾਲ, ਗੋਪਾਲ ਸਿੰਘ ਖਾਸਾ ਹੈਡ ਕੁਆਰਟਰ, ਪੁਸ਼ਪਿੰਦਰ ਸਿੰਘ ਖਾਸਾ ਕੈਂਟ, ਸਹਾਇਕ ਕਮਾਂਡੈਂਟ ਕੁਲਵੰਤ ਸਿੰਘ ਸੰਗਰਾ ਅਤੇ ਉੱਚ ਅਧਿਕਾਰੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ ਜੀ ਆਇਆ ਆਖਿਆ ਗਿਆ। ਇਸ ਮੌਕੇ ਫੁੱਲ ਮੈਰਾਥਨ 42 ਕਿਲੋਮੀਟਰ ਗੋਲਡਨ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਕਰਵਾਈ ਗਈ।

ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਸਥਿਤ ਸਵੱਰਨ ਜਯੰਤੀ ਦੁਆਰ ਪਹੁੰਚਣ ਉਤੇ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਉਤੇ ਆਉਣ ਵਾਲੇ ਦੌੜਾਕ ਖਿਡਾਰੀਆਂ ਨੂੰ ਵੱਡੇ ਇਨਾਮ ਦੇ ਕੇ ਹੌਸਲਾ ਵਧਾਇਆ ਗਿਆ। ਆਈ ਜੀ ਅਤੁਲ ਫੁੱਲਜਲੇ ਅਤੇ ਡੀ ਆਈ ਜੀ ਕੰਨਵਲਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਰਾਥਨ ਰੇਸ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ੇ ਨਾਲੋਂ ਤੋੜਨ ਦਾ ਹੈ। ਦੌੜਾਕਾਂ ਨੂੰ ਦੌੜਦੇ ਦੇਖ ਕੇ ਹੋਰ ਨੌਜਵਾਨ ਵੀ ਖੇਡਾਂ ਨਾਲ ਜੁੜਨਗੇ। ਇਸ ਮੌਕੇ ਵੱਖ ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀ-ਵਿਦਿਆਰਥਨਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਦੌੜਾਕਾਂ ਅਤੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ