JALANDHAR WEATHER

ਕੈਲਗਰੀ ਉੱਤਰ ਪੂਰਬੀ ਇਲਾਕੇ ਵਿਚ ਜਬਰਨ ਵਸੂਲੀ ਵਾਲਿਆਂ ਨੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਪਰਿਵਾਰਾਂ ’ਤੇ ਚਲਾਈਆਂ ਗੋਲੀਆਂ

ਕੈਲਗਰੀ, 24 ਫਰਵਰੀ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ‌ਫਿਰੌਤੀਆਂ ਮੰਗਣ ਤੋਂ ਬਾਅਦ ਦੋ ਦੱਖਣੀ ਏਸ਼ੀਆਈ ਭਾਈਚਾਰੇ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਗਈਆ ਹਨ। ਕੈਲਗਰੀ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਆਸਿਫ਼ ਰਸ਼ੀਦ ਨੇ ਦੱਸਿਆ ਹੈ ਕਿ ਗੋਲੀਆਂ ਚੱਲਣ ਵਾਲੇ ਘਰਾਂ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਕਮਿਉਨਟੀ ਦੀ ਸਹਾਇਤਾ ਲਈ ਹਰ ਸਮੇਂ ਹਾਜ਼ਰ ਹੈ। ਇਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਜਬਰਨ ਵਸੂਲੀ ਨਾਲ ਸੰਬੰਧਿਤ 28 ਘਟਨਾਵਾਂ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਵਿਚੋਂ 13 ਗੋਲੀਬਾਰੀ ਦੀਆਂ ਘਟਨਾਵਾਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ