JALANDHAR WEATHER

ਸਪਾਈਸਜੈਟ ਦੀ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 24 ਫਰਵਰੀ - ਸਪਾਈਸਜੈੱਟ ਦੇ ਇਕ ਬੋਇੰਗ 737 ਜਹਾਜ਼ ਨੇ ਦਿੱਲੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਹੈ। ਫਲਾਈਟ ਐਸ.ਜੀ.-121 ਅੱਜ ਸਵੇਰੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੇਹ ਲਈ ਰਵਾਨਾ ਹੋਈ ਸੀ। ਕੁਝ ਮਿੰਟਾਂ ਬਾਅਦ ਜਹਾਜ਼ ਦੇ ਇੰਜਣ 2 ਵਿਚ ਖਰਾਬੀ ਆ ਗਈ। ਫਿਰ ਪਾਇਲਟ ਨੇ ਜਹਾਜ਼ ਨੂੰ ਵਾਪਸ ਦਿੱਲੀ ਮੋੜ ਦਿੱਤਾ ਅਤੇ ਐਮਰਜੈਂਸੀ ਲੈਂਡਿੰਗ ਕੀਤੀ। ਫਲਾਈਟ ਵਿਚ 150 ਯਾਤਰੀ ਅਤੇ ਚਾਲਕ ਦਲ ਸਵਾਰ ਸਨ।

ਏਅਰਲਾਈਨ ਨੇ ਕਿਹਾ ਕਿ ਫਲਾਈਟ ਸੁਰੱਖਿਅਤ ਉਤਰ ਗਈ ਹੈ। ਕਾਕਪਿਟ ਵਿਚ ਅੱਗ ਲੱਗਣ ਦੀ ਕੋਈ ਚਿਤਾਵਨੀ ਨਹੀਂ ਮਿਲੀ ਹੈ ਤੇ ਸਾਰੇ ਯਾਤਰੀ ਸੁਰੱਖਿਅਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ