JALANDHAR WEATHER

ਬਿਕਰਮ ਸਿੰਘ ਮਜੀਠੀਆ ਦੀ ਪਲੇਠੀ ਫੇਰੀ ਨਾਲ ਅਕਾਲੀ ਵਰਕਰਾਂ ਦਾ ਆਇਆ ਹੜ੍ਹ

ਜੈਂਤੀਪੁਰ , 25 ਫਰਵਰੀ (ਭੁਪਿੰਦਰ ਸਿੰਘ ਗਿੱਲ)- ਮਾਣਯੋਗ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਉਪਰੰਤ ਅੱਜ ਕਸਬਾ ਮਜੀਠਾ 'ਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪਲੇਠੀ ਫੇਰੀ ਨਾਲ ਹਲਕਾ ਮਜੀਠਾ 'ਚ ਸਿਆਸਤ 'ਚ ਤੇਜ਼ੀ ਲਿਆਉਂਦਿਆਂ ਰੋਡ ਸ਼ੋਅ ਦੌਰਾਨ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਰੰਜਿਸ਼ ਰੱਖਦਿਆਂ ਜਿਹੜੀਆਂ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆ ਹਨ ਉਸ ਦਾ ਸਮਾਂ ਆਉਣ 'ਤੇ ਪੂਰਾ ਲੇਖਾ-ਜੋਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਗਾਇਕ ਜਾਂ ਕਲਾਕਾਰ ਮੇਰੇ ਨਾਲ ਜਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਫੋਟੋ ਖਿਚਾਉਦਾ ਹੈ ਤਾ ਉਸ ਦੀ ਸਰੁੱਖਿਆ ਖੋਹ ਲਈ ਜਾਂਦੀ ਹੈ।

ਫੇਰੀ ਦੌਰਾਨ ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਮਜੀਠੀਆ ਨਾ ਡਰੂਗਾ ਤੇ ਨਾ ਦੱਬੂਗਾ। ਮੈਂ ਇਸੇ ਤਰ੍ਹਾਂ ਸੱਚ ਬੋਲਦਾ ਰਹਾਂਗਾ ਕਿਉਂਕਿ ਮੈਂ ਪਰਚਿਆਂ ਤੋਂ ਡਰਨ ਵਾਲਾ ਨਹੀਂ ਹਾਂ । ਉਨਾਂ ਉਨ੍ਹਾਂ ਕਿ ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਆਮ ਲੋਕਾਂ ਨਾਲ ਕਾਨੂੰਨ ਨੂੰ ਸਿੱਕੇ ਟੰਗ ਕੇ ਜਿਹੜੀਆਂ ਧੱਕੇਸ਼ਾਹੀਆਂ ਹੋ ਰਹੀਆ ਹਨ ਉਸ ਨਾਲ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਜਿਸ ਦਾ ਹਿਸਾਬ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਦੇਣਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ , ਰਘਬੀਰ ਸਿੰਘ ਸੰਧੂ, ਲਾਭ ਸਿੰਘ ਬੱਗਾ, ਅੰਗਰੇਜ਼ ਸਿੰਘ ਖੇੜੇ, ਸਤਨਾਮ ਸਿੰਘ ਖੇੜੇ, ਭਗਵਾਨ ਸਿੰਘ , ਜੋਗਿੰਦਰ ਸਿੰਘ ਰੰਧਾਵਾ,ਅਮਨਦੀਪ ਗਿੱਲ ਤੇ ਦਰਸ਼ਨ ਸਿੰਘ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ