ਮੁੰਬਈ ‘ਚ ਸ਼ਹੀਦੀ ਸ਼ਤਾਬਦੀ ਲਈ ਸੱਜਿਆ ਆਲੀਸ਼ਾਨ ਪੰਡਾਲ
ਮੁੰਬਈ, 27 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਗੁਰੂ ਤੇਗ਼ ਬਹਾਦੁਰ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਵੀਂ ਮੁੰਬਈ ਵਿਖੇ ਕਰਵਾਏ ਜਾ ਰਹੇ 2 ਰੋਜ਼ਾ ਗੁਰਮਤਿ ਸਮਾਗਮਾਂ ਲਈ ਮਹਾਰਾਸ਼ਟਰ ਸਰਕਾਰ ਵਲੋਂ 200 ਏਕੜ ‘ਚ ਆਲੀਸ਼ਾਨ ਪੰਡਾਲ ਸਜਾਇਆ ਗਿਆ ਹੈ, ਜਿਸ ਵਿਚ ਆਰਜ਼ੀ ਹਸਪਤਾਲ, 8 ਲੰਗਰ ਹਾਲ, ਡਿਜੀਟਲ ਪ੍ਰਦਰਸ਼ਨੀ ਹਾਲ, ਕਾਰ ਪਾਰਕਿੰਗ ਤੋਂ ਇਲਾਵਾ ਵੱਖ-ਵੱਖ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਤੋਂ ਇਲਾਵਾ ਵੱਖ ਵੱਖ-ਵੱਖ ਸੂਬਿਆਂ ਤੋਂ ਕਰੀਬ 20 ਲੱਖ ਸ਼ਰਧਾਲੂਆ ਦੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਸਥਾਨਕ ਸੰਗਤ ਵਲੋਂ ਵੀ ਲੰਗਰ ਤਿਆਰ ਕਰਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਮਾਗਮਾਂ ‘ਚ ਸ਼ਾਮਿਲ ਹੋਣ ਵਾਲੀਆਂ ਸ਼ਖਸੀਅਤਾਂ ਲਈ ਖੂਬਸੂਰਤ ਟੈਂਟ ਸਿਟੀ ਬਣਾਈ ਗਈ ਹੈ, ਜਿਸ ‘ਚ ਹਰੇਕ ਲੋੜੀਂਦੀ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ।
;
;
;
;
;
;
;
;