ਅਮਰੀਕਾ-ਇਜ਼ਰਾਈਲ ਨੇ ਕਈ ਈਰਾਨੀ ਸ਼ਹਿਰਾਂ 'ਤੇ ਕੀਤੇ ਹਮਲੇ, ਈਰਾਨ ਨੇ ਜਵਾਬੀ ਕਾਰਵਾਈ ’ਚ ਇਜ਼ਰਾਈਲ ’ਤੇ ਦਾਗੀਆਂ 400 ਮਿਜ਼ਾਈਲਾਂ
ਤੇਲ ਅਵੀਵ, 28 ਫਰਵਰੀ -ਇਜ਼ਰਾਈਲ ਨੇ ਅੱਜ ਸਵੇਰ ਸਮੇਂ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ 'ਤੇ ਹਮਲਾ ਕੀਤਾ। ਜਵਾਬ ਵਿਚ ਈਰਾਨ ਨੇ ਇਜ਼ਰਾਈਲ ਵਿਰੁੱਧ ਜਵਾਬੀ ਹਮਲੇ ਕੀਤੇ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਈਰਾਨ ਨੇ ਲਗਭਗ 400 ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਤੋਂ ਇਲਾਵਾ ਈਰਾਨ ਨੇ ਕਤਰ, ਬਹਿਰੀਨ ਅਤੇ ਯੂ.ਏ.ਈ. ਵਿਚ ਅਮਰੀਕੀ ਠਿਕਾਣਿਆਂ 'ਤੇ ਵੀ ਹਮਲਾ ਕੀਤਾ। ਇਜ਼ਰਾਈਲ ਨੇ ਈਰਾਨ ਦੇ ਖੁਫੀਆ ਮੰਤਰਾਲੇ, ਰੱਖਿਆ ਮੰਤਰਾਲੇ, ਸੁਪਰੀਮ ਲੀਡਰ ਖਮੇਨੀ ਦੇ ਦਫਤਰ ਅਤੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਖਮੇਨੀ ਨੂੰ ਸੁਰੱਖਿਅਤ ਸਥਾਨ 'ਤੇ ਤਬਦੀਲ ਕਰ ਦਿੱਤਾ ਗਿਆ।
ਇਜ਼ਰਾਈਲ ਨੇ ਈਰਾਨ ਵਿਰੁੱਧ ਆਪਣੀ ਨਵੀਂ ਮੁਹਿੰਮ ਨੂੰ "ਸ਼ੇਰ ਦੀ ਗਰਜ" ਦਾ ਨਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਇਕ ਸਾਂਝੀ ਫੌਜੀ ਕਾਰਵਾਈ ਹੈ। ਇਹ ਹਮਲਾ ਈਰਾਨ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਹਥਿਆਰਾਂ ਬਾਰੇ ਚੱਲ ਰਹੀ ਗੱਲਬਾਤ ਦੇ ਵਿਚਕਾਰ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਅਮਰੀਕਾ ਅਤੇ ਇਸਦੇ ਲੋਕਾਂ ਨੂੰ ਖ਼ਤਰੇ ਤੋਂ ਬਚਾਉਣਾ ਹੈ।
ਟਰੰਪ ਦੇ ਅਨੁਸਾਰ, ਅਮਰੀਕੀ ਫੌਜ ਈਰਾਨ ਦੀਆਂ ਮਿਜ਼ਾਈਲਾਂ ਨੂੰ ਨਸ਼ਟ ਕਰਨ ਅਤੇ ਇਸਦੇ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
;
;
;
;
;
;
;
;
;