ਟੀ-20 ਵਿਸ਼ਵ ਕੱਪ- ਪਾਕਿਸਤਾਨ ਨੇ ਸ੍ਰੀਲੰਕਾ ਨੂੰ ਦਿੱਤਾ 213 ਦੌੜਾਂ ਦਾ ਟੀਚਾ
ਕੈਂਡੀ, 28 ਫਰਵਰੀ-ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦੇ 10ਵੇਂ ਸੁਪਰ 8 ਮੈਚ ਵਿਚ ਸ਼੍ਰੀਲੰਕਾ ਲਈ 212 ਦੌੜਾਂ ਦਾ ਟੀਚਾ ਰੱਖਿਆ ਹੈ। ਸ਼੍ਰੀਲੰਕਾ ਨੇ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ 20 ਓਵਰਾਂ ਵਿਚ 8 ਵਿਕਟਾਂ 'ਤੇ 212 ਦੌੜਾਂ ਬਣਾਈਆਂ ਹਨ।
ਸਾਹਿਬਜ਼ਾਦਾ ਫਰਹਾਨ ਨੇ 60 ਗੇਂਦਾਂ 'ਤੇ 100 ਦੌੜਾਂ ਬਣਾਈਆਂ, ਜਦੋਂ ਕਿ ਫਖਰ ਜ਼ਮਾਨ ਨੇ 84 ਦੌੜਾਂ ਬਣਾਈਆਂ। ਫਰਹਾਨ ਨੇ ਇਸ ਟੂਰਨਾਮੈਂਟ ਵਿਚ ਆਪਣਾ ਦੂਜਾ ਸੈਂਕੜਾ ਲਗਾਇਆ। ਉਹ ਟੀ-20 ਵਿਸ਼ਵ ਕੱਪ ਵਿਚ ਇਕ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਉਸ ਤੋਂ ਪਹਿਲਾਂ, ਕ੍ਰਿਸ ਗੇਲ ਨੇ ਦੋ ਸੈਂਕੜੇ ਲਗਾਏ ਸਨ, ਪਰ ਉਸ ਦੇ ਦੋਵੇਂ ਸੈਂਕੜੇ ਦੋ ਵੱਖ-ਵੱਖ ਐਡੀਸ਼ਨਾਂ ਵਿਚ ਆਏ ਸਨ।
ਸ਼੍ਰੀਲੰਕਾ: ਪਾਥੁਮ ਨਿਸਾੰਕਾ, ਕਾਮਿਲ ਮਿਸ਼ਾਰਾ (ਵਿਕਟਕੀਪਰ), ਚਰਿਥ ਅਸਾਲੰਕਾ, ਪਵਨ ਰਤਨਾਯਕੇ, ਕਾਮਿੰਦੂ ਮੈਂਡਿਸ, ਦਾਸੁਨ ਸ਼ਨਾਕਾ (ਕਪਤਾਨ), ਜਾਨਿਥ ਲਿਆਨਾਗੇ, ਦੁਨਿਥ ਵੇਲਾਲੇਗੇ, ਮਹੇਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ ਅਤੇ ਦਿਲਸ਼ਾਨ ਮਦੁਸ਼ੰਕਾ।
ਪਾਕਿਸਤਾਨ: ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਲਮਾਨ ਅਲੀ ਆਗਾ (ਕਪਤਾਨ), ਖਵਾਜਾ ਨਫੇ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਅਬਰਾਰ ਅਹਿਮਦ ਅਤੇ ਉਸਮਾਨ ਤਾਰਿਕ।
;
;
;
;
;
;
;
;