JALANDHAR WEATHER

ਟੀ-20 ਵਿਸ਼ਵ ਕੱਪ- ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਥਾਂ ਪੱਕੀ ਕੀਤੀ

ਕੋਲਕਾਤਾ, 1 ਮਾਰਚ (ਪੀ.ਟੀ.ਆਈ.)- ਸੰਜੂ ਸੈਮਸਨ ਦੀਆਂ ਸ਼ਾਨਦਾਰ ਅਜੇਤੂ 97 ਦੌੜਾਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਇਕ ਜ਼ਰੂਰੀ ਜਿੱਤ ਵਾਲੇ ਸੁਪਰ 8 ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿਚ ਆਪਣਾ ਸੈਮੀਫਾਈਨਲ ਸਥਾਨ ਪੱਕਾ ਕੀਤਾ। ਵੈਸਟਇੰਡੀਜ਼ ਨੇ ਰੋਸਟਨ ਚੇਜ਼ (40), ਸ਼ਾਈ ਹੋਪ (32), ਜੇਸਨ ਹੋਲਡਰ (ਨਾਬਾਦ 37) ਅਤੇ ਰੋਵਮੈਨ ਪਾਵੇਲ (ਨਾਬਾਦ 34) ਦੇ ਯੋਗਦਾਨ ਦੀ ਮਦਦ ਨਾਲ ਚਾਰ ਵਿਕਟਾਂ 'ਤੇ 195 ਦੌੜਾਂ ਦਾ ਮੁਕਾਬਲਾਤਮਕ ਸਕੋਰ ਬਣਾਇਆ। ਜਵਾਬ ਵਿਚ, ਸੈਮਸਨ ਨੇ ਪਿੱਛਾ ਕਰਨ ਦਾ ਇਕ ਮਾਸਟਰਕਲਾਸ ਪੇਸ਼ ਕੀਤਾ, ਆਪਣੀਆਂ 50 ਗੇਂਦਾਂ ਦੀ ਸ਼ਾਨਦਾਰ ਪਾਰੀ ਵਿਚ 12 ਚੌਕੇ ਅਤੇ 4 ਛੱਕੇ ਮਾਰੇ ਤੇ ਭਾਰਤ ਨੇ 4 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਪੂਰਾ ਕਰ ਲਿਆ। ਉਸਨੂੰ ਤਿਲਕ ਵਰਮਾ (27), ਸੂਰਿਆਕੁਮਾਰ ਯਾਦਵ (18) ਅਤੇ ਹਾਰਦਿਕ ਪੰਡਯਾ (17)  ਵਜੋਂ ਠੋਸ ਸਮਰਥਨ ਮਿਲਿਆ।

ਸੰਖੇਪ ਸਕੋਰ:

ਵੈਸਟ ਇੰਡੀਜ਼: 20 ਓਵਰਾਂ ਵਿੱਚ 4 ਵਿਕਟਾਂ 'ਤੇ 195 ਦੌੜਾਂ (ਰੋਸਟਨ ਚੇਜ਼ 40; ਜਸਪ੍ਰੀਤ ਬੁਮਰਾਗ 2/36)।

ਭਾਰਤ: 19.2 ਓਵਰਾਂ ਵਿੱਚ 5 ਵਿਕਟਾਂ 'ਤੇ 199 ਦੌੜਾਂ (ਸੰਜੂ ਸੈਮਸਨ 97 ਨਾਬਾਦ; ਜੇਸਨ ਹੋਲਡਰ 2/38)।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ