ਮੱਧ ਪੂਰਬ ਤਣਾਅ : ਅਸੀਂ ਯੁੱਧ ਰੋਕਣ ਲਈ ਤਿਆਰ ਹਾਂ, ਪਰ...
ਤਹਿਰਾਨ, 3 ਮਾਰਚ (ਏ.ਐਨ.ਆਈ.)- ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਸੱਯਦ ਅਲੀ ਖਾਮਨੇਈ ਦੇ ਪ੍ਰਤੀਨਿਧੀ ਡਾ. ਅਬਦੁਲ ਮਜੀਦ ਹਕੀਮ ਇਲਾਹੀ ਨੇ ਏ.ਐਨ.ਆਈ. ਨਾਲ ਇਕ ਇੰਟਰਵਿਊ ਵਿਚ ਕਾਫੀ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ, "ਅਸੀਂ ਯੁੱਧ ਰੋਕਣ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਗੱਲਬਾਤ ਇੱਜ਼ਤ ਨਾਲ ਹੋਣੀ ਚਾਹੀਦੀ ਹੈ, ਈਰਾਨ ਵਿਰੁੱਧ ਕੁਝ ਹੁਕਮ ਦੇਣ ਲਈ ਨਹੀਂ। ਅਸੀਂ ਆਪਣਾ ਬਚਾਅ ਕਰ ਰਹੇ ਹਾਂ। ਅਸੀਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ, ਹੋਰ ਕੁਝ ਨਹੀਂ।"
;
;
;
;
;
;
;
;