JALANDHAR WEATHER

ਕਬੂਤਰਬਾਜ਼ੀ ਦੇ ਵਿਵਾਦ ਕਾਰਨ 2 ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ 2 ਦੀ ਮੌਤ

ਮਮਦੋਟ (ਫ਼ਿਰੋਜ਼ਪੁਰ), 4 ਮਾਰਚ ( ਰਾਜਿੰਦਰ ਸਿੰਘ ਹਾਂਡਾ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਕੜਮਾ ਵਿਚ ਕਬੂਤਰਬਾਜ਼ੀ ਤੋਂ ਸ਼ੁਰੂ ਹੋਏ ਝਗੜੇ ਤੋ ਬਾਅਦ 2 ਧੜਿਆਂ ਵਿਚ ਹੋਈ ਗੋਲੀਬਾਰੀ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਬੱਚਿਆਂ ਵਿਚ ਕਬੂਤਰਬਾਜ਼ੀ ਕਾਰਨ ਹੋਈ ਕੁੱਟਮਾਰ ਤੋ ਬਾਅਦ ਮਾਮਲਾ ਵਧ ਕੇ ਵੱਡਿਆਂ ਦੀ ਲੜਾਈ ਵਿਚ ਤਬਦੀਲ ਹੋ ਗਿਆ, ਜਿਸ ਕਾਰਨ ਚੱਲੀ ਗੋਲੀ ਨਾਲ ਖਿਲਾਰਾ ਪੁਤਰ ਲਾਲ ਵਾਸੀ ਪਿੰਡ ਕੜਮਾ ਗੰਭੀਰ ਜ਼ਖ਼ਮੀ ਹੋ ਗਿਆ , ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੂਜੀ ਧਿਰ ਨਾਲ ਸੰਬੰਧਿਤ ਇਸ ਝਗੜੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ