JALANDHAR WEATHER

ਬਲਾਕ ਸੰਮਤੀ ਗੁਰੂ ਹਰ ਸਹਾਏ ਦੇ ਚੇਅਰਮੈਨ ਦੀ ਚੋਣ ਮੁਲਤਵੀ

ਗੁਰੂ ਹਰ ਸਹਾਏ, 5 ਮਾਰਚ (ਹਰਚਰਨ ਸਿੰਘ ਸੰਧੂ)-  ਬਲਾਕ ਸੰਮਤੀ ਗੁਰੂ ਹਰ ਸਹਾਏ ਦੀ ਚੋਣ ਲਈ ਅਜ ਮੀਟਿੰਗ ਰੱਖੀ ਗਈ ਸੀ, ਜਿਸ |ਚ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ, ਬੀ.ਡੀ.ਪੀ.ਓ. ਪਰਮਿੰਦਰ ਸਿੰਘ ਸਮੇਤ ਸਾਰਾ ਅਮਲਾ ਹਾਜ਼ਰ ਰਿਹਾ। ਇਸ ਚੋਣ ਵਿਚ ਕਾਂਗਰਸ ਵਲੋਂ ਚੁਣੇ ਗਏ 8 ਬਲਾਕ ਸੰਮਤੀ ਮੈਂਬਰ ਹਾਜ਼ਰ ਹੋਏ ਅਤੇ ਇਕ ਉਮੀਦਵਾਰ ਹਮਾਇਤ ਲਈ ਆਮ ਆਦਮੀ ਪਾਰਟੀ ਵਲੋਂ ਸ਼ਾਮਿਲ ਹੋਇਆ। ਇਸ ਸੰਬੰਧੀ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਅਗਲੇ ਹੁਕਮਾਂ ਲਈ ਮੁਲਤਵੀ ਕਰ ਦਿੱਤੀ ਹੈ। ਨਵੀਂ ਮਿਤੀ ਲਈ ਉਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਤੇ ਜਿਵੇਂ ਹੀ ਅਗਲੀ ਮਿਤੀ ਰੱਖੀ ਤਾਂ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ