ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
ਧਾਰੀਵਾਲ,(ਗੁਰਦਾਸਪੁਰ), 7 ਮਾਰਚ (ਜੇਮਸ ਨਾਹਰ )- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਜੋਗੋਵਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਜੋਗੋਵਾਲ ਦੇ ਸਾਬਕਾ ਸਰਪੰਚ ਪ੍ਰਭਪਾਲ ਸਿੰਘ ਨੇ ਦੱਸਿਆ ਕਿ ਅਸ਼ਵਨੀ ਉਰਫ ਅੱਛੀ (30) ਪੁੱਤਰ ਬਲਦੇਵ ਰਾਜ 3 ਮਾਰਚ ਨੂੰ ਆਪਣੇ ਘਰ ਤੋਂ ਸੰਗ ਦਾ ਮੇਲਾ ਦੇਖਣ ਗਿਆ ਸੀ ਅਤੇ ਦੋ ਤਿੰਨ ਦਿਨ ਤੋਂ ਜਦ ਘਰ ਵਾਪਸ ਨਾ ਪਰਤਿਆ ਤਾਂ ਪਤਾ ਲੱਗਾ ਕਿ ਯਾਰਾਂ ਨਾਲ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਦਬੂ ਆਉਣ ਉਪਰੰਤ ਬੰਦ ਪਏ ਘਰ ਵਿਚੋਂ ਲਾਸ਼ ਦਾ ਪਤਾ ਲੱਗਿਆ!
;
;
;
;
;
;