JALANDHAR WEATHER

ਗੋਨਿਆਣਾ ਮੰਡੀ ਵਿਚ ਵਿਧਾਨ ਸਭਾ ਹਲਕਾ ਭੁੱਚੋ ਦੀ ‘ਪੰਜਾਬ ਬਚਾਓ ਰੈਲੀ’ ਤਹਿਤ ਗਰਜੇ ਸੁਖਬੀਰ ਬਾਦਲ

ਗੋਨਿਆਣਾ, (ਬਠਿੰਡਾ), 7 ਮਾਰਚ (ਲਛਮਣ ਦਾਸ ਗਰਗ)- ‘ਪੰਜਾਬ ਬਚਾਓ ਰੈਲੀ’ ਤਹਿਤ ਸੂਬੇ ਵਿਚ ਹੋ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਪਾਰਟੀ ਵਿਚ ਚਿੱਟਾ ਸਰੇਆਮ ਵਿਕ ਰਿਹਾ ਹੈ, ਗੈਂਗਸਟਰਵਾਦ ਪੂਰੀ ਤਰ੍ਹਾਂ ਭਾਰੂ ਹੋ ਚੁੱਕਿਆ ਹੈ ਤੇ ਦਿਨ ਦਿਹਾੜੇ ਪਤਾ ਹੀ ਨਹੀਂ ਕਦੋਂ ਗੋਲੀ ਚੱਲ ਜਾਵੇ ਤੇ ਕਿਹੜੇ ਸਰਪੰਚ ਦਾ ਕਤਲ ਹੋ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੇ ਹੁਣ ਤੱਕ ਦੇ ਕਈ ਕਤਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਰੋਜ਼ਾਨਾ ਫੋਨ ਕਾਲ ਆ ਰਹੀਆਂ ਹਨ ਤੇ ਉਨ੍ਹਾਂ ਤੋਂ ਸਰੇਆਮ ਫਿਰੌਤੀ ਮੰਗੀ ਜਾ ਰਹੀ ਹੈ ਤੇ ਫਿਰੌਤੀ ਮੰਗਣ ਵਾਲਿਆਂ ਨੂੰ ਹੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਪੁਲਿਸ ਕੋਲੋਂ ਛੁਡਵਾ ਕੇ ਲੈ ਜਾਂਦੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਵਪਾਰੀ ਵੀ ਡਰ ਵਾਲੇ ਮਾਹੌਲ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਵਿਚ ਇਸ ਸਮੇਂ ਜੰਗਲ ਰਾਜ ਚੱਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ 2027 ਵਿਚ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਸੂਬਾ ਨਿਵਾਸੀਆਂ ਦੀ ਸਾਰੀਆਂ ਮੰਗਾਂ ਪੂਰੀਆਂ ਕਰਾਗਾਂ। ਉਨ੍ਹਾਂ ਨੇ ਅਖੀਰ ਵਿਚ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਦੇ ਉੱਪਰ ਹੱਥ ਰੱਖਦਿਆਂ ਕਿਹਾ ਕਿ ਤੁਸੀਂ ਦਲਜੀਤ ਸਿੰਘ ਗੁਰੂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤੇ ਅਸੈਂਬਲੀ ਦੇ ਵਿਚ ਉਨਾਂ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਬਿਠਾਵਾਂਗੇ।
ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਲਕਾ ਭੁੱਚੋ ਵਿਚ ਸਰਕਾਰੀ ਕਾਲਜ ਅਤੇ ਹੋਰ ਵਿਕਾਸ ਦੇ ਕੰਮ ਵੱਡੇ ਪੱਧਰ ’ਤੇ ਕਰਵਾਵਾਂਗੇ। ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਬਲਕਾਰ ਸਿੰਘ ਬਰਾੜ ਗੋਨਿਆਣਾ, ਜਗਸੀਰ ਸਿੰਘ ਕਲਿਆਣ, ਮੋਹਿਤ ਗੁਪਤਾ ਆਦਿ ਨੇ ਸੰਬੋਧਨ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ