ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਦੀ ਚੋਣ ਮੀਟਿੰਗ ਮੁੜ ਮੁਲਤਵੀ
ਨਡਾਲਾ / ਕਪੂਰਥਲਾ , 10 ਮਾਰਚ ( ਰਘਬਿੰਦਰ ਸਿੰਘ)-ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਦੀ ਚੋਣ ਲਈ ਬੁਲਾਈ ਗਈ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਮੁੜ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਪੰਚਾਇਤ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਲਈ ਸੰਬੰਧਿਤ ਮੈਂਬਰਾਂ ਦੀ ਸ਼ਾਮ ਨੂੰ ਮੀਟਿੰਗ ਬੁਲਾਈ ਗਈ ਸੀ, ਪਰ ਸੰਮਤੀ ਮੈਂਬਰਾਂ ਦੀ ਲੋੜੀਂਦੀ ਹਾਜ਼ਰੀ ਨਾ ਹੋਣ ਕਾਰਨ ਕੋਰਮ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਐਸ. ਡੀ. ਐਮ. ਭੁਲੱਥ ਰੁਪਿੰਦਰ ਪਾਲ ਦੇ ਹੁਕਮਾਂ ਉਤੇ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਬਲਾਕ ਪੰਚਾਇਤ ਅਫਸਰ ਕੁਲਵਿੰਦਰ ਰੰਧਾਵਾ ਨੇ ਦੱਸਿਆ ਕਿ ਚੇਅਰਮੈਨ ਦੀ ਚੋਣ ਮੀਟਿੰਗ ਭਲਕੇ 11 ਮਾਰਚ ਸ਼ਾਮ ਸਾਢੇ ਚਾਰ ਵਜੇ ਮੁੜ ਸੱਦੀ ਗਈ ਹੈ ਜੇਕਰ ਫਿਰ ਵੀ ਹਾਜ਼ਰੀ ਪੂਰੀ ਨਾ ਹੋਈ ਤਾਂ ਮੀਟਿੰਗ ਫਿਰ ਕੈਂਸਲ ਕਰਨੀ ਪਵੇਗੀ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 5 ਮਾਰਚ ਨੂੰ ਸੱਦੀ ਗਈ ਸੀ ਜਿਸ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕੀਤਾ ਗਿਆ ਸੀ।
;
;
;
;
;
;