JALANDHAR WEATHER

ਗਲੀ ’ਚ ਗੇਟ ਲਗਾਉਣ ਨੂੰ ਲੈ ਕੇ ਝਗੜਾ, 4 ਗੰਭੀਰ ਜ਼ਖਮੀ

 ਮੋਹਾਲੀ, 12 ਮਾਰਚ (ਏ.ਐਨ.ਆਈ.)- ਪੰਜਾਬ ਦੇ ਮੋਹਾਲੀ ਨਾਲ ਲੱਗਦੇ ਜ਼ੀਰਕਪੁਰ ਦੇ ਬਲਟਾਣਾ ਦੇ ਸੈਣੀ ਵਿਹਾਰ ਫੇਜ਼ 3 ’ਚ ਇਕ ਗਲੀ ’ਚ ਗੇਟ ਲਗਾਉਣ ਨੂੰ ਲੈ ਕੇ ਹੋਇਆ ਝਗੜਾ ਝਗੜਾ ਇੰਨਾ ਵਧ ਗਿਆ ਕਿ ਇਸਨੇ ਗੰਭੀਰ ਰੂਪ ਧਾਰ ਲਿਆ। ਝਗੜੇ ਦੌਰਾਨ ਗਲੀ ਦੇ ਕੁਝ ਵਸਨੀਕਾਂ ਨੇ ਇਕ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ, ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ।

ਪੀੜਤ ਪਾਰਵਤੀ ਪਾਂਡੇ ਨੇ ਦੱਸਿਆ ਕਿ ਕੁਝ ਲੋਕ ਉਸਦੇ ਘਰ ਦੇ ਬਾਹਰ ਗਲੀ ਦੇ ਐਂਟਰੀ ਦੁਆਰ 'ਤੇ ਗੈਰ-ਕਾਨੂੰਨੀ ਤੌਰ 'ਤੇ ਗੇਟ ਲਗਾ ਰਹੇ ਸਨ। ਉਸਨੇ ਵਿਰੋਧ ਕੀਤਾ ਅਤੇ ਨਗਰ ਪ੍ਰੀਸ਼ਦ (M3) ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਈ। ਰਿਪੋਰਟਾਂ ਅਨੁਸਾਰ, ਨਗਰ ਪ੍ਰੀਸ਼ਦ ਦੀ ਟੀਮ ਗੇਟ ਹਟਾਉਣ ਲਈ ਮੌਕੇ 'ਤੇ ਪਹੁੰਚੀ, ਜਿਸ ਕਾਰਨ ਗਲੀ ’ਚ ਤਣਾਅ ਪੈਦਾ ਹੋ ਗਿਆ। ਪਾਰਵਤੀ ਪਾਂਡੇ ਦਾ ਦੋਸ਼ ਹੈ ਕਿ 7-8 ਲੋਕ ਉਸਦੇ ਘਰ ਪਹੁੰਚੇ ਅਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਵਿਰੋਧ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਉਸਦੇ ਪਰਿਵਾਰ 'ਤੇ ਹਮਲਾ ਕਰਨਾ ਦਿੱਤਾ। ਹਮਲੇ ’ਚ ਉਸਦਾ ਪਤੀ, ਕੇ.ਡੀ. ਪਾਂਡੇ ਜ਼ਖਮੀ ਹੋ ਗਿਆ, ਜਦੋਂ ਕਿ ਉਸਦੀ ਸੱਸ ਚੰਪਾ ਰਾਣੀ, ਦਾ ਦੰਦ ਟੁੱਟ ਗਿਆ। ਪਾਰਵਤੀ ਪਾਂਡੇ ਅਤੇ ਉਸਦੀ 17 ਸਾਲਾ ਨਾਬਾਲਗ ਧੀ, ਤ੍ਰਿਸ਼ਾ ਪਾਂਡੇ ਵੀ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਪਹਿਲਾਂ ਇਲਾਜ ਲਈ ਢਕੋਲੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸੈਕਟਰ 32 ਹਸਪਤਾਲ, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਉਸੇ ਰਾਤ ਪੁਲਿਸ ਸਟੇਸ਼ਨ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਸੋਮਨਾਥ ਅਤੇ ਉਸਦੇ ਪੁੱਤਰ ਅਤੇ ਨੂੰਹ, ਸਬਜ਼ੀ ਵਿਕਰੇਤਾ ਗੁਪਤਾ ਅਤੇ ਉਸਦੇ ਪਰਿਵਾਰ, ਰਾਣਾ ਅਤੇ ਉਸਦੀ ਪਤਨੀ, ਦੀਪਕ ਨੇਗੀ ਦੀ ਪਤਨੀ ਅਤੇ ਉਸਦੀ ਭਰਜਾਈ ਅਤੇ ਮਾਧਵੀ ਦੇਵੀ ਦੇ ਕਿਰਾਏਦਾਰ ਸਮੇਤ ਕਈ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਇਸ ਸੰਬੰਧੀ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ’ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ