ਕਰੋੜਾਂ ਦੇ ਲੁੱਟੇ ਗਏ ਗਹਿਣਿਆਂ ਤੇ ਲੱਖਾਂ ਦੀ ਨਕਦੀ ਸਣੇ 4 ਗ੍ਰਿਫਤਾਰ
ਗੁਰਦਾਸਪੁਰ, 12 ਮਾਰਚ- ਬੀਤੀ 5 ਮਾਰਚ ਨੂੰ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 5 ਵਿਖੇ ਸ਼ਹਿਰ ਦੇ ਇਕ ਨਾਮੀ ਸੁਨਿਆਰੇ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਪੁਲਿਸ ਨੇ ਸੁਲਝਾ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਦੱਸਿਆ ਗਿਆ ਹੈ ਕਿ ਲੁਟੇਰੇ ਨਿਹੰਗ ਸਿੰਘ ਨਹੀਂ ਸੀ, ਸਗੋਂ ਭੇਸ ਬਦਲ ਕੇ ਨਿਹੰਗਾਂ ਦੇ ਬਾਣੇ ਵਿਚ ਆਏ ਸਨ। ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਨ੍ਹਾਂ ਕੋਲੋਂ ਲੁੱਟੀ ਗਈ ਰਕਮ ਵਿਚੋਂ 32 ਲੱਖ ਰੁਪਏ ਅਤੇ ਪੌਣੇ 2 ਕਿਲੋ ਦੇ ਕਰੀਬ ਸੋਨਾ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਚਾਰੋਂ ਦੋਸ਼ੀ ਬਟਾਲਾ ਦੇ ਰਹਿਣ ਵਾਲੇ ਹਨ। ਐਸਐਸਪੀ ਗੁਰਦਾਸਪੁਰ ਦਾ ਕਹਿਣਾ ਹੈ ਕਿ ਫਿਲਹਾਲ ਅਗਲੇਰੀ ਜਾਂਚ ਚੱਲ ਰਹੀ ਹੈ ਅਤੇ ਮਾਮਲੇ ਵਿਚ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਆਦਿਤਿਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਮਾਰਚ 2026 ਨੂੰ ਸਿਟੀ ਗੁਰਦਾਸਪੁਰ ਦੇ ਏਰੀਆ ਵਿਚ ਸੁਨਿਆਰੇ ਦੇ ਘਰ ਵਿਚ ਦਾਖਲ ਹੋ ਕੇ ਨਾ-ਮਲੂਮ ਵਿਅਕਤੀਆਂ ਵਲੋਂ ਸੋਨਾ, ਚਾਂਦੀ ਦੇ ਕਰੋੜਾਂ ਰੁਪਏ ਮੁੱਲ ਦੇ ਗਹਿਣਿਆਂ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕਾਰ ਦੀ ਲੁੱਟ ਕੀਤੀ ਗਈ ਸੀ।। ਜਿਸ ਉਤੇ ਨਾ-ਮਲੂਮ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿਖੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਸਪੈਸ਼ਲ ਟੀਮਾਂ ਬਣਾ ਕੇ ਤਫਤੀਸ਼ ਕੀਤੀ ਗਈ। ਮੁਕੱਦਮੇ ਨੂੰ ਹਿਊਮਨ ਸੋਰਸ ਅਤੇ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਲੁੱਟ ਕੀਤੀ ਰਕਮ ਵਿਚੋ ਕਰੀਬ 32 ਲੱਖ ਰੁਪਏ ਭਾਰਤੀ ਕਰੰਸੀ, 1 ਕਿਲੋ 300 ਗ੍ਰਾਮ ਸੋਨਾ/ਚਾਂਦੀ ਦੇ ਗਹਿਣੇ ਅਤੇ 1 ਕਾਰ ਟਾਟਾ ਹੈਰੀਅਰ ਬ੍ਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਧੀਮਾਨ ਥਾਣਾ ਕਿਲਾ ਲਾਲ ਸਿੰਘ, ਬਟਾਲਾ, ਬਲਵਿੰਦਰ ਸਿੰਘ ਉਰਫ ਬੂਟਾ ਵਾਸੀ ਧੀਮਾਨ ਥਾਣਾ ਕਿਲਾ ਲਾਲ ਸਿੰਘ, ਬਟਾਲਾ, ਸਿਮਰਜੀਤ ਸਿੰਘ ਉਰਫ ਸਿੰਮਾ ਵਾਸੀ ਭਗਵਾਨਪੁਰ ਕਾਲੋਨੀ ਥਾਣਾ ਕੋਟਲੀ ਸੂਰਤ ਮੱਲੀਆ, ਬਟਾਲਾ, ਕੁਲਬੀਰ ਸਿੰਘ ਵਾਸੀ ਥਾਣਾ ਕੋਟਲੀ ਸੂਰਤ ਮੱਲੀਆ, ਬਟਾਲਾ ਸ਼ਾਮਿਲ ਹਨ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
;
;
;
;
;
;
;
;